10 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਹਿਰਾਸਤ ''ਚ ਰੱਖਣ ''ਤੇ ''ਨਿਊਯਾਰਕ ਟਾਈਮਸ'' ਨੇ ਖੋਲ੍ਹੀ ਚੀਨ ਦੀ ਪੋਲ

11/19/2019 1:30:39 AM

ਬੀਜ਼ਿੰਗ/ਵਾਸ਼ਿੰਗਟਨ - ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਿਊਯਾਰਕ ਟਾਈਮਸ ਵੱਲੋਂ ਉਨ੍ਹਾਂ ਦਸਤਾਵੇਜਾਂ ਨੂੰ ਜਾਰੀ ਕੀਤੇ ਜਾਣ 'ਤੇ ਸੋਮਵਾਰ ਨੂੰ ਨਰਾਜ਼ਗੀ ਜਤਾਈ, ਜਿਨ੍ਹਾਂ 'ਚ ਵਿਸ਼ੇਸ਼ ਕੈਂਪਾਂ 'ਚ 10 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਦੀ ਹਿਰਾਸਤ 'ਚ ਰੱਖਣ ਵਾਲੇ ਬੀਜ਼ਿੰਗ ਦੇ ਅਭਿਆਨ ਦੀ ਅੰਦਰੂਨੀ ਕਾਰਜ ਪ੍ਰਣਾਲੀ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਸੀ। ਬੁਲਾਰੇ ਗੇਂਗ ਸ਼ੁਆਂਗ ਨੇ ਅਖਬਾਰ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਇਸ ਅਭਿਆਨ ਦੇ ਪਿੱਛੇ ਸਹੀ ਕਾਰਨਾਂ ਅਤੇ ਇਸ ਦੀ ਸਫਲਤਾ ਦੀ ਉਮੀਦ ਹੈ।



ਉਕਤ ਅਭਿਆਨ ਦੇ ਬਾਰੇ 'ਚ ਚੀਨ ਦਾ ਆਖਣਾ ਹੈ ਕਿ ਇਹ ਗਰੀਬੀ, ਵੱਖਵਾਦ ਅਤੇ ਧਾਰਮਿਕ ਕੱਟੜਪੰਥ ਨੂੰ ਖਤਮ ਕਰਨ ਨਾਲ ਜੁੜਿਆ ਹੈ। ਸ਼ੁਆਂਗ ਨੇ ਆਖਿਆ ਕਿ ਬੀਤੇ 3 ਸਾਲਾ 'ਚ ਸ਼ਿਨਜਿਆਂਗ 'ਚ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ ਹੈ, ਇਹ ਤੱਥ ਸਾਬਿਤ ਕਰਦਾ ਹੈ ਕਿ ਇਹ ਨੀਤੀ ਸਹੀ ਹੈ। ਉਨ੍ਹਾਂ ਨੇ ਨਿਯਮਤ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਲੇਖ 'ਚ ਦਸਤਾਵੇਜਾਂ ਦੀ ਚੋਣਵੇ ਤਰੀਕੇ ਨਾਲ ਵਿਆਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਸ਼ੁਆਂਗ ਨੇ ਆਖਿਆ ਕਿ ਉਹ ਸ਼ਿਨਜਿਆਂਗ 'ਚ ਚੀਨ ਦੇ ਯਤਨਾਂ ਨੂੰ ਬਦਨਾਮ ਕਰਨ ਲਈ ਇਨ੍ਹਾਂ ਕਥਿਤ ਅੰਦਰੂਨੀ ਦਸਤਾਵੇਜਾਂ ਦਾ ਮੁੱਦਾ ਚੁੱਕ ਰਿਹਾ ਹੈ।



ਉਨ੍ਹਾਂ ਤੋਂ ਪੁੱਛਿਆ ਕਿ ਇਸ ਦੇ ਪਿੱਛੇ ਕੀ ਏਜੰਡਾ ਹੈ? ਨਿਊਯਾਰਕ ਟਾਈਮਸ ਮੁਤਾਬਕ ਚੀਨ ਸਰਕਾਰ ਦੇ ਲੀਕ ਹੋਏ ਦਸਤਾਵੇਜਾਂ ਨੇ ਦੇਸ਼ ਦੇ ਸ਼ਿਨਜਿਆਂਗ ਸੂਬੇ 'ਚ ਮੁਸਲਮਾਨ ਘੱਟ ਗਿਣਤੀ ਭਾਈਚਾਰੇ 'ਤੇ ਕੀਤੀ ਗਈ ਕਾਰਵਾਈ 'ਤੇ ਨਵੀਂ ਰੌਸ਼ਨੀ ਪਾਈ ਸੀ, ਜਿਸ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਵੱਖਵਾਦ ਅਤੇ ਅੱਤਵਾਦੀਆਂ ਖਿਲਾਫ 'ਜ਼ਰਾ ਵੀ ਦਿਆ ਨਾ' ਦਿਖਾਉਣ ਦਾ ਆਦੇਸ਼ ਦਿੱਤਾ ਸੀ। ਅਖਬਾਰ ਮੁਤਾਬਕ, ਦੱਖਣ-ਪੱਛਮੀ ਚੀਨ 'ਚ ਘੱਟ ਗਿਣਤੀ ਉਇਗਰ ਵੱਖਵਾਦੀਆਂ ਵੱਲੋਂ ਇਕ ਰੇਲਵੇ ਸਟੇਸ਼ਨ 'ਤੇ 31 ਲੋਕਾਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਅਧਿਕਾਰੀਆਂ ਨੂੰ 2014 'ਚ ਦਿੱਤੇ ਗਏ ਭਾਸ਼ਣ 'ਚ ਸ਼ੀ ਨੇ ਅੱਤਵਾਦੀ, ਘੁਸਪੈਠ ਅਤੇ ਵੱਖਵਾਦ ਖਿਲਾਫ ਪੂਰਾ ਸੰਘਰਸ਼ ਦਾ ਜ਼ਿਕਰ ਕਰਦੇ ਹੋਏ ਤਾਨਾਸ਼ਾਹੀ ਦੇ ਅੰਗਾਂ ਦਾ ਇਸਤੇਮਾਲ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਦਿਆ ਨਾ ਦਿਖਾਉਣ ਨੂੰ ਆਖਿਆ ਸੀ।

Khushdeep Jassi

This news is Content Editor Khushdeep Jassi