ਨਿਊਯਾਰਕ ਪੁਲਸ ਵਿਭਾਗ 900 ਪੁਲਸ ਅਧਿਕਾਰੀਆਂ ਦੀ ਕਰੇਗਾ ਭਰਤੀ

12/16/2020 7:37:25 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਸ਼ਹਿਰ ਦੇ ਪੁਲਸ ਵਿਭਾਗ ਵਿਚ ਅਗਲੇ ਦੋ ਮਹੀਨਿਆਂ ਤੱਕ 900 ਦੇ ਕਰੀਬ ਪੁਲਸ ਅਧਿਕਾਰੀਆਂ ਨੂੰ ਭਰਤੀ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਪੁਲਸ ਵਿਭਾਗ ਦੇ ਇਕ ਅਧਿਕਾਰੀ ਵਲੋਂ ਸੋਮਵਾਰ ਨੂੰ ਦਿੱਤੀ ਗਈ।

ਸ਼ਹਿਰ ਦੇ ਪੁਲਸ ਕਮਿਸ਼ਨਰ ਡੇਰਮੋਟ ਸ਼ੀਆ ਅਨੁਸਾਰ ਵਿਭਾਗ ਵਿਚ ਇਹ ਕਾਰਵਾਈ ਇਕ ਵਧੀਆ ਖ਼ਬਰ ਹੈ ਅਤੇ ਇਹ ਅਧਿਕਾਰੀ ਸਾਲ 2021 ਦੀ ਸ਼ੁਰੂਆਤ ਵਿਚ ਕਮਿਊਨਿਟੀ ਨਾਲ ਜੁੜੇ ਰਹਿਣ ਦੇ ਨਾਲ ਵਿਭਾਗ ਦੇ ਸੁਰੱਖਿਆ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਅਪਰਾਧ ਨੂੰ ਘੱਟ ਕਰਨ ਵਿਚ ਸਹਾਈ ਹੋਣਗੇ।

ਇਸ ਦੌਰਾਨ ਨਵੇਂ ਪੁਲਿਸ ਜਵਾਨ ਇਕ ਭਰਤੀ ਪ੍ਰਕਿਰਿਆ ਤਹਿਤ 29 ਦਸੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਵਿਚ ਖਤਮ ਹੋਣ ਜਾ ਰਹੀ ਰੋਲਿੰਗ ਦੇ ਅਧਾਰ 'ਤੇ ਅਕੈਡਮੀ ਵਿਚ ਦਾਖ਼ਲ ਹੋਣਗੇ। ਇਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਬਜਟ ਵਿਚ ਕਟੌਤੀ ਹੋਣ ਤੋਂ ਬਾਅਦ ਨਿਊਯਾਰਕ ਪੁਲਸ ਵਿਭਾਗ ਨੇ ਆਪਣਾ ਹੈੱਡਕਾਉਂਟ ਘਟਾਉਣ ਲਈ ਜੁਲਾਈ ਦੀ ਪੁਲਸ ਅਕੈਡਮੀ ਕਲਾਸ ਨੂੰ ਰੱਦ ਕਰ ਦਿੱਤਾ ਸੀ।ਇਸ ਸਮੇਂ ਸ਼ਹਿਰ ਦਾ ਪੁਲਸ ਵਿਭਾਗ ਅਧਿਕਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਸੋਮਵਾਰ ਤੱਕ ਫੋਰਸ ਅਤੇ ਵਰਦੀਧਾਰੀ ਅਧਿਕਾਰੀਆਂ ਦੀ ਕੁੱਲ ਗਿਣਤੀ 34,184 ਹੈ ਜਦਕਿ ਇਹ ਗਿਣਤੀ 2019 ਵਿਚ ਤਕਰੀਬਨ 36,900 ਸੀ।

Sanjeev

This news is Content Editor Sanjeev