ਅਮਰੀਕਾ 'ਚ ਸਿਹਤ ਕਰਮੀਆਂ ਦੇ ਸਨਮਾਨ ਲਈ ਗੁੰਜਿਆ 'ਨਿਊਯਾਰਕ-ਨਿਊਯਾਰਕ' ਗੀਤ

04/17/2020 11:52:19 PM

ਨਿਊਯਾਰਕ - ਨਿਊਯਾਰਕ ਵਿਚ ਲੋਕ ਕੋਰੋਨਾਵਾਇਰਸ ਖਿਲਾਫ ਸੰਘਰਸ਼ ਵਿਚ ਆਪਣੀ ਜਾਨ ਦਾਅ 'ਤੇ ਲਾ ਕੇ ਮੋਰਚੇ 'ਤੇ ਲੱਗੇ ਸਿਹਤ ਕਰਮੀਆਂ ਦੇ ਸਨਮਾਨ ਵਿਚ ਰੋਜ਼ ਸ਼ਾਮ 7 ਵਜੇ ਆਪਣੀਆਂ ਖਿੜਕੀਆਂ ਨਾਲ ਤਾੜੀਆਂ ਵਜਾਉਂਦੇ ਹਨ ਜਾਂ ਤੁਹਾਨੂੰ ਧੰਨਵਾਦ ਆਖਦੇ ਹਨ।ਸ਼ਾਮ ਦਾ ਇਹ ਵੇਲਾ ਥੋੜਾ ਅਲੱਗ ਹੁੰਦਾ ਹੈ। ਇਸ ਵੀਰਵਾਰ ਨੂੰ 'ਪੀਸ ਆਫ ਦਿ ਹਰਟ' ਨਾਂ ਦੀ ਇਕ ਗਾਇਕ ਮੰਡਲੀ ਨੇ 'ਨਿਊਯਾਰਕ, ਨਿਊਯਾਰਕ' ਗੀਤ ਗਾਇਆ ਅਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ।

PunjabKesari

'ਪੀਸ ਆਫ ਦਿ ਹਰਟ' ਨਾਲ ਸਬੰਧਤ ਰਾਬਰਟ ਹੋਰਨ੍ਰਸਬੀ ਨੇ ਇਸ ਗਾਣੇ ਦੀ ਚੋਣ ਦੇ ਬਾਰੇ ਵਿਚ ਕਾਰਨ ਦੱਸਦੇ ਹੋਏ ਆਖਿਆ ਕਿ ਇਹ ਇਤਿਹਾਸਕ ਹੈ, ਇਹ ਨਿਊਯਾਰਕ ਹੈ। ਉਨ੍ਹਾਂ ਆਖਿਆ ਕਿ ਉਸ ਵਿਚ ਇਸ ਨਾਲ ਇਸ ਸਥਿਤੀ ਤੋਂ ਬਾਹਰ ਨਿਕਲਣ ਦੇ ਬਾਰੇ ਵਿਚ ਵੱਡਾ ਸੰਦੇਸ਼ ਹੈ। ਉਥੇ ਹੀ ਗਵਰਨਰ ਐਂਡਿ੍ਰਊ ਕਮੋ ਨੇ ਆਖਿਆ ਕਿ ਵਾਇਰਸ ਨਾਲ ਹੁਣ ਤੱਕ 2,26,198 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 16,736 ਲੋਕਾਂ ਦੀ ਇਹ ਜਾਨ ਲੈ ਚੁੱਕਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਹੁਣ ਕੋਵਿਡ-19 ਦੀ ਸਥਿਤੀ ਪਹਿਲਾਂ ਨਾਲੋਂ ਸਥਿਰ ਹੋ ਗਈ ਹੈ ਪਰ ਅਗਲੇ ਮਹੀਨੇ ਤੱਕ ਸ਼ਹਿਰ ਵਿਚ ਪਾਬੰਦੀਆਂ ਜਾਰੀ ਰਹਿਣਗੀਆਂ।

PunjabKesari


Khushdeep Jassi

Content Editor

Related News