ਨਵੇਂ ਫੁਟੇਜ ''ਚ ਯੂਕਰੇਨ ਦੇ ਜਹਾਜ਼ ਨਾਲ ਟਕਰਾਉਂਦੀਆਂ ਨਜ਼ਰ ਆਈਆਂ ਈਰਾਨੀ ਮਿਜ਼ਾਈਲਾਂ

01/15/2020 12:45:48 PM

ਵਾਸ਼ਿੰਗਟਨ (ਭਾਸ਼ਾ): ਹਾਲ ਹੀ ਵਿਚ ਇਕ ਨਵਾਂ ਵੀਡੀਓ ਫੁਟੇਜ ਸਾਹਮਣੇ ਆਇਆ ਹੈ ਜਿਸ ਵਿਚ ਰਾਤ ਨੂੰ ਈਰਾਨ ਦੀਆਂ 2 ਮਿਜ਼ਾਈਲਾਂ ਅੱਗੇ ਵੱਧਦੀਆਂ ਅਤੇ ਯੂਕਰੇਨ ਦੇ ਜਹਾਜ਼ਾਂ ਨੂੰ ਲੱਗਦੀਆਂ ਨਜ਼ਰ ਆ ਰਹੀਆਂ ਹਨ। ਗੌਰਤਲਬ ਹੈ ਕਿ ਈਰਾਨ ਦੀਆਂ ਮਿਜ਼ਾਈਲ ਦਾ ਨਿਸ਼ਾਨਾ ਬਣਨ ਦੇ ਬਾਅਦ ਯੂਕਰੇਨ ਦਾ ਜਹਾਜ਼ ਹੇਠਾਂ ਡਿੱਗ ਪਿਆ ਸੀ ਅਤੇ ਇਸ ਵਿਚ ਸਵਾਰ ਸਾਰੇ 176 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ।

 

ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਈਰਾਨੀ ਮਿਲਟਰੀ ਖੇਤਰ ਤੋਂ 4 ਮੀਲ ਦੂਰ ਇਕ ਪਿੰਡ ਦੀ ਛੱਤ ਤੋਂ ਬਣਾਈ ਗਈ ਇਹ ਫਿਲਮ ਥੋੜ੍ਹੀ ਧੁੰਦਲੀ ਹੈ। ਇਸ ਵਿਚ ਕੀਵ ਜਾ ਰਹੇ ਜਹਾਜ਼ ਵਿਚ ਅੱਗ ਲੱਗੀ ਨਜ਼ਰ ਆ ਰਹੀ ਹੈ ਜੇ ਤੇਹਰਾਨ ਦੇ ਹਵਾਈ ਅੱਡੇ ਨੇੜੇ ਚੱਕਰ ਲਗਾ ਰਿਹਾ ਹੈ। ਇਸ ਦੇ ਕੁਝ ਮਿੰਟ ਬਾਅਦ ਹੀ ਉਸ ਵਿਚ ਧਮਾਕਾ ਹੁੰਦਾ ਹੈ ਅਤੇ ਇਹ ਹਾਦਸਾਗ੍ਰਸਤ ਹੋ ਜਾਂਦਾ ਹੈ। 

PunjabKesari

ਤੇਹਰਾਨ ਨੇ ਕਈ ਦਿਨਾਂ ਤੱਕ ਪੱਛਮੀ ਦੇਸ਼ਾਂ ਦੇ ਇਹਨਾਂ ਦਾਅਵਿਆਂ ਨੂੰ ਖਾਰਿਜ ਕੀਤਾ ਸੀ ਕਿ ਬੋਇੰਗ 737 ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਪਰ ਪਿਛਲੇ ਸ਼ਨੀਵਾਰ ਨੂੰ ਉਸ ਨੇ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਵੀਕਾਰ ਕੀਤੀ ਸੀ। ਈਰਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਯੂਕਰੇਨ ਦੇ ਇਕ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਹੋਈ ਹੈ। ਇਸ ਹਾਦਸੇ ਨੂੰ ਲੈ ਕੇ 3 ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਹਨ। 


Vandana

Content Editor

Related News