ਨਿਊਯਾਰਕ "ਚ ਇਸ ਸਾਲ ਅਸਲਾ ਲਾਈਸੈਂਸ ਅਰਜ਼ੀਆਂ ਵਿੱਚ ਹੋਇਆ ਭਾਰੀ ਵਾਧਾ

12/25/2020 11:02:51 AM


ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਇਸ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਗੋਲੀਬਾਰੀ ਅਤੇ ਹੋਰ ਹਿੰਸਕ ਘਟਨਾਵਾਂ ਵਿੱਚ ਹੋਏ ਵਾਧੇ ਨੇ ਅਮਰੀਕੀ ਲੋਕਾਂ ਨੂੰ ਆਪਣੀ ਸੁਰੱਖਿਆ ਦੇ ਮੰਤਵ ਨਾਲ ਅਸਲਾ ਖਰੀਦਣ ਲਈ ਉਤਸ਼ਾਹਿਤ ਕੀਤਾ ਹੈ। ਇਸ ਸਮੇਂ ਦੌਰਾਨ ਨਿਊਯਾਰਕ ਦੇ ਲੋਕਾਂ ਦੁਆਰਾ ਹੈਰਾਨੀਜਨਕ ਵਾਧੇ ਦੇ ਨਾਲ 9000 ਦੇ ਕਰੀਬ ਅਸਲੇ ਨੂੰ ਖਰੀਦਣ ਲਈ ਪਰਮਿਟ ਵਾਸਤੇ ਅਰਜ਼ੀਆਂ ਦਿੱਤੀਆਂ ਹਨ।ਪਰ ਇਸ ਸੰਬੰਧੀ ਨਿਊਯਾਰਕ ਪੁਲਿਸ ਵਿਭਾਗ ਨੇ ਅਸਲਾ ਲਾਈਸੈਂਸ ਦੀਆਂ ਅਰਜ਼ੀਆਂ ਦਾ ਵੱਡਾ ਹਿੱਸਾ ਰੱਦ ਕਰਦਿਆਂ 1,100 ਤੋਂ ਵੀ ਘੱਟ ਉੱਤੇ ਦਸਤਖਤ ਕੀਤੇ ਹਨ।  

ਮਹਾਮਾਰੀ ਸ਼ੁਰੂ ਹੋਣ 'ਤੇ 22 ਮਾਰਚ ਤੋਂ ਬਾਅਦ ਪਹਿਲੀ ਵਾਰ ਪਿਸਟਲ ਅਤੇ ਰਾਈਫਲ ਪਰਮਿਟ ਲੈਣ ਲਈ 8,088 ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਦਕਿ 22 ਮਾਰਚ ਤੋਂ 31 ਦਸੰਬਰ 2019 ਦੇ ਵਿਚਕਾਰ ਇਹ ਗਿਣਤੀ 2,562 ਸੀ। ਅਧਿਕਾਰਤ ਅੰਕੜਿਆਂ ਅਨੁਸਾਰ, ਇਹਨਾਂ ਬੇਨਤੀਆਂ ਵਿੱਚੋਂ ਸਿਰਫ 1,087 ਅਰਜ਼ੀਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਗਿਣਤੀ 1,778 ਤੋਂ ਘੱਟ ਹੈ।

ਪੁਲਿਸ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਗੋਲੀਬਾਰੀ ਵਿੱਚ ਹੋਏ 98 ਪ੍ਰਤੀਸ਼ਤ ਵਾਧੇ ਕਾਰਨ ਲੋਕਾਂ ਦੀ ਸੁਰੱਖਿਆ ਲਈ ਪਾਸ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਵਿੱਚ ਕਮੀ ਕੀਤੀ ਗਈ ਹੈ।ਇਸ ਸਾਲ ਲੋਕ ਲੁੱਟਾਂ ਅਤੇ ਹੋਰ ਘਟਨਾਵਾਂ ਤੋਂ ਆਪਣੀ ਰੱਖਿਆ ਖੁਦ ਕਰਨਾ ਚਾਹੁੰਦੇ ਹਨ, ਅਤੇ ਅਸਲੇ ਨੂੰ ਜਾਰੀ ਕਰਨ ਨਾਲ ਅਪਰਾਧ ਹੋਰ ਵਧ ਸਕਦਾ ਹੈ। ਇਸਦੇ ਇਲਾਵਾ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਲਾਇਸੈਂਸ ਡਿਵੀਜ਼ਨ "ਚ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਕਰਮਚਾਰੀਆਂ ਦੀ ਘਾਟ ਵੀ ਇਸ ਸਥਿਤੀ ਦਾ ਇੱਕ ਕਾਰਨ ਹੈ।

Lalita Mam

This news is Content Editor Lalita Mam