ਇਨ੍ਹਾਂ ਸ਼ਹਿਰਾਂ ''ਚ ਕੁਝ ਵੱਖਰੇ ਹੀ ਅੰਦਾਜ਼ ''ਚ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਦੇਖੋ ਤਸਵੀਰਾਂ

01/03/2020 2:30:16 AM

ਅਮਰੀਕਾ - ਪੂਰੀ ਦੁਨੀਆ 'ਚ ਜਿੱਥੇ ਨਵੇਂ ਸਾਲ ਦਾ ਜਸ਼ਨ ਆਤਿਸ਼ਨਬਾਜ਼ੀਆਂ, ਪਾਰਟੀਆਂ, ਰੱਬ ਨੂੰ ਯਾਦ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ ਮਨਾਇਆ ਗਿਆ। ਉਥੇ ਹੀ ਪੂਰੀ ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ, ਜਿਥੇ ਲੋਕਾਂ ਨੇ ਸਮੁੰਦਰ ਅਤੇ ਨਦੀਆਂ ਦੇ ਠੰਡੇ ਪਾਣੀ 'ਚ ਨਹਾ ਕੇ ਮਨਾਇਆ। ਇਨ੍ਹਾਂ ਦੀ ਜਾਣਕਾਰੀ ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਜਿਨ੍ਹਾਂ ਦੇ ਨਾਂ ਕੁਝ ਪ੍ਰਕਾਰ ਹਨ :-

1. ਸਕਾਟਲੈਂਡ
- ਸਕਾਟਲੈਂਡ ਦੀ ਰਾਜਧਾਨੀ ਈਡਨਬਰਗ 'ਚ ਲੋਕਾਂ ਨੇ ਫੀਰਥ ਆਫ ਫੋਰਥ ਨਦੀ ਦੇ ਠੰਡੇ ਪਾਣੀ 'ਚ ਡੁੱਬਕੀਆਂ ਲਾ ਕੇ ਨਵੇਂ ਸਾਲ ਆਉਣ ਦਾ ਜਸ਼ਨ ਮਨਾਇਆ। ਦੱਸ ਦਈਏ ਕਿ ਇਨ੍ਹਾਂ ਲੋਕਾਂ 'ਚ ਕਈ ਉਮਰ ਦੇ ਲੋਕ ਸ਼ਾਮਲ ਸਨ।



2. ਚੀਨ
- ਚੀਨ 'ਚ ਇਸ ਵੇਲੇ ਜਿੱਥੇ ਠੰਡ ਨੇ ਕਹਿਰ ਨੇ ਮਚਾ ਰੱਖੀ ਹੈ। ਉਥੇ ਹੀ ਸ਼ੇਨਜਿਆਂਗ ਸੂਬੇ ਦੇ ਲੋਕਾਂ ਨੇ -22 ਡਿਗਰੀ ਤਾਪਮਾਨ 'ਚ ਜਮ੍ਹੀ ਝੀਲ 'ਚ ਨਹਾ ਕੇ ਕੁਝ ਵੱਖਰੇ ਹੀ ਤਰੀਕੇ ਨਵੇਂ ਸਾਲ ਦਾ ਜਸ਼ਨ ਮਨਾਇਆ। ਇਨ੍ਹਾਂ 'ਚ ਕਈ ਉਮਰ ਦੇ ਲੋਕ ਸ਼ਾਮਲ ਰਹੇ।



3. ਸਵਿਟਜ਼ਰਲੈਂਡ
- ਸਵਿਟਜ਼ਰਲੈਂਡ ਦੇ ਸ਼ਹਿਰ ਜਿਨੇਵਾ ਦੀ ਝੀਲ 'ਚ ਇਥੋਂ ਦੇ ਸਥਾਨਕ ਲੋਕਾਂ ਨੇ ਬੀਅਰਾਂ ਪੀ ਕੇ ਨਹਾਉਂਦੇ ਨਜ਼ਰ ਆਏ।



4. ਫਰਾਂਸ
- ਡਨਕਰਿਕ ਸ਼ਹਿਰ ਦੇ ਮਾਲੋ ਲੇਸ ਬੈਂਸ ਬੀਚ 'ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਅਤੇ ਰੰਗ-ਬਰੰਗੇ ਕੱਪੜੇ ਪਾ ਕੇ ਕੁਝ ਅਲੱਗ ਹੀ ਅੰਦਾਜ਼ 'ਚ ਬੀਚ 'ਤੇ ਡੁੱਬਕੀਆਂ ਲਾਈਆਂ।

Khushdeep Jassi

This news is Content Editor Khushdeep Jassi