ਦੁਨੀਆ ਦੇ ਇਹ ਵੱਡੇ ਦੇਸ਼ ਮਨਾਉਂਦੇ ਨੇ ਭਾਰਤ ਤੋਂ ਪਹਿਲਾਂ ਨਵਾਂ ਸਾਲ

12/31/2017 3:19:55 PM

ਔਕਲੈਂਡ/ਸਿਡਨੀ— ਸਾਲ 2017 ਸਾਨੂੰ ਅਲਵਿਦਾ ਕਹਿਣ ਵਾਲਾ ਹੈ ਅਤੇ ਨਵਾਂ ਸਾਲ ਆਉਣ 'ਚ ਕੁਝ ਹੀ ਘੰਟੇ ਬਾਕੀ ਰਹਿ ਗਏ ਹਨ। ਸਾਲ 2018 ਦੇ ਸੁਆਗਤ ਲਈ ਲੋਕਾਂ 'ਚ ਕਾਫੀ ਉਤਸ਼ਾਹ ਹੈ ਅਤੇ ਹਰ ਕੋਈ ਇਹ ਹੀ ਪ੍ਰਾਰਥਨਾ ਕਰ ਰਿਹਾ ਹੈ ਕਿ ਆਉਣ ਵਾਲਾ ਨਵਾਂ ਸਾਲ ਭਾਗਾਂ ਭਰਿਆ ਚੜ੍ਹੇ। ਦੁਨੀਆ 'ਚ ਵੱਸਦੇ ਲੋਕ ਨਵਾਂ ਸਾਲ ਚੜ੍ਹਨ ਦੀ ਉਡੀਕ ਕਰ ਰਹੇ ਹਨ। ਭਾਰਤ 'ਚ ਜਿੱਥੇ ਘੜੀਆਂ ਦੀਆਂ ਸੂਈਆਂ 12 ਵਜਾਉਣਗੀਆਂ ਤਾਂ ਨਵੇਂ ਸਾਲ ਦਾ ਆਗਾਜ਼ ਹੋਵੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਭਾਰਤ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਨਵੇਂ ਸਾਲ ਦੇ ਜਸ਼ਨ ਮਨਾਏ ਜਾਣਗੇ। 
ਨਿਊਜ਼ੀਲੈਂਡ 'ਚ ਇਸ ਸਮੇਂ ਰਾਤ ਦੇ ਲੱਗਭਗ 10.29 ਵਜੇ ਗਏ ਹਨ ਅਤੇ ਆਸਟ੍ਰੇਲੀਆ 'ਚ ਰਾਤ ਦੇ ਲੱਗਭਗ 8.30 ਵਜ ਗਏ ਹਨ। ਦੋਹਾਂ ਦੇਸ਼ਾਂ ਦੇ ਸਥਾਨਕ ਸਮੇਂ ਅਨੁਸਾਰ ਨਿਊਜ਼ੀਲੈਂਡ ਪਹਿਲਾ ਅਜਿਹਾ ਦੇਸ਼ ਹੈ, ਜੋ ਕਿ ਸਭ ਤੋਂ ਪਹਿਲਾਂ ਨਵਾਂ ਸਾਲ ਮਨਾਏਗਾ ਅਤੇ ਇਸ ਤੋਂ ਬਾਅਦ ਆਸਟ੍ਰੇਲੀਆ। 
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਨਵਾਂ ਸਾਲ ਦੇ ਜਸ਼ਨ ਮਨਾਉਣ ਲਈ ਤਿਆਰੀਆਂ ਲੱਗਭਗ ਮੁਕੰਮਲ ਹੋ ਗਈਆਂ ਹਨ। 
ਆਓ ਜਾਣਦੇ ਹਾਂ ਕਿਹੜੇ ਨੇ ਉਹ ਦੇਸ਼ ਜਿੱਥੇ ਸਭ ਤੋਂ ਪਹਿਲਾਂ ਹੁੰਦਾ ਨਵੇਂ ਸਾਲ ਦਾ ਆਗਾਜ਼—
ਸਮੋਨਾ ਅਤੇ ਕ੍ਰਿਸਮਸ ਦੀਪ/ਕਿਰਿਬਾਟੀ
ਚੈਥਮ ਦੀਪ/ਨਿਊਜ਼ੀਲੈਂਡ
ਆਸਟ੍ਰੇਲੀਆ 
ਰੂਸ 
ਜਾਪਾਨ, ਦੱਖਣੀ ਕੋਰੀਆ
ਉੱਤਰੀ ਕੋਰੀਆ
ਚੀਨ
ਇੰਡੋਨੇਸ਼ੀਆ, ਥਾਈਲੈਂਡ
ਮਿਆਂਮਾਰ ਅਤੇ ਕੋਕੋਜ ਦੀਪ
ਬੰਗਲਾਦੇਸ਼
ਨੇਪਾਲ
ਭਾਰਤ ਅਤੇ ਸ਼੍ਰੀਲੰਕਾ
ਪਾਕਿਸਤਾਨ
ਅਫਗਾਨਿਸਤਾਨ
ਯੂਨਾਨ