ਵਾਈਟ ਹਾਊਸ ਦੀ ਨਵੀਂ ਪ੍ਰੈੱਸ ਸਕੱਤਰ ਨੇ ਕਦੇ ਨਾ ਝੂਠ ਬੋਲਣ ਦਾ ਕੀਤਾ ਵਾਅਦਾ

05/02/2020 4:53:34 PM

ਵਾਸ਼ਿੰਗਟਨ- ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਵਾਈਟ ਹਾਊਸ ਦੀ ਨਵੀਂ ਪ੍ਰੈੱਸ ਸਕੱਤਰ ਕੇਲੇਗ ਮੈਕਏਨੈਨੀ ਨੇ ਮੰਚ 'ਤੇ ਕਦੇ ਝੂਠ ਨਾ ਬੋਣ ਦੀ ਕਸਮ ਖਾਂਦੇ ਹੋਏ ਕਿਹਾ ਕਿ ਉਹਨਾਂ ਦਾ ਟੀਚਾ ਤੱਥਾਂ ਨੂੰ ਸਾਹਮਣੇ ਰੱਖਣਾ ਹੈ ਤਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਬੰਧ ਵਿਚ ਸਹੀ ਤੇ ਨਿਰਪੱਖ ਖਬਰਾਂ ਆ ਸਕਣ।

ਪ੍ਰੈੱਸ ਸਕੱਤਰ ਮੈਕਏਨੈਨੀ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਜੇਮਸ ਐਸ.ਬ੍ਰੈਡੀ ਪ੍ਰੈੱਸ ਬ੍ਰੀਫਿੰਗ ਰੂਮ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਕਿਹਾ ਕਿ ਮੇਰਾ ਟੀਚਾ ਰਾਸ਼ਟਰਪਤੀ ਦੇ ਵਿਚਾਰਾਂ ਤੋਂ ਤੁਹਾਨੂੰ ਜਾਣੂ ਕਰਵਾਉਣਾ ਹੈ, ਤੱਥਾਂ ਨੂੰ ਸਾਹਮਣੇ ਰੱਖਣਾ ਹੈ ਤਾਂ ਕਿ ਰਾਸ਼ਟਰਪਤੀ ਦੇ ਸਬੰਧ ਵਿਚ ਨਿਰਪੱਖ ਤੇ ਸੁਤੰਤਰ ਖਬਰਾਂ ਮਿਲ ਸਕਣ ਤੇ ਅਮਰੀਕਾ ਦੇ ਲੋਕਾਂ ਨੂੰ ਸਹੀ ਤੇ ਅਸਲ ਸੂਚਨਾ ਮਿਲ ਸਕੇ। ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਕਿਹਾ ਕਿ ਮੈਂ ਕਦੇ ਝੂਠ ਨਹੀਂ ਬੋਲਾਂਗੀ। ਮੈਂ ਵਾਅਦਾ ਕਰਦੀ ਹਾਂ। ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਵਿਚ ਕਿਸੇ ਵਾਈਟ ਹਾਊਸ ਪ੍ਰੈੱਸ ਸਕੱਤਰ ਦਾ ਇਹ ਪਹਿਲਾ ਪੱਤਰਕਾਰ ਸੰਮੇਲਨ ਹੈ।

Baljit Singh

This news is Content Editor Baljit Singh