HIV ਏਡਜ਼ ਤੋਂ ਬਚਾ ਸਕਦੀ ਹੈ ਨਵੀਂ ਵੈਕਸੀਨ

09/20/2019 9:33:17 PM

ਵਾਸ਼ਿੰਗਟਨ— ਵਿਗਿਆਨਿਕਾਂ ਨੇ ਹੁਣ ਤੱਕ ਕਈ ਖਤਰਨਾਕ ਬੀਮਾਰੀਆਂ ਦੇ ਲਈ ਵੈਕਸੀਨ ਤਿਆਰ ਕਰ ਲਈ ਹੈ ਪਰ ਐੱਚ.ਆਈ.ਵੀ. ਏਡਜ਼ ਅਤੇ ਕੈਂਸਰ ਵਰਗੀਆਂ ਕੁਝ ਜਾਨਲੇਵਾ ਬੀਮਾਰੀਆਂ ਬਾਕੀ ਹਨ, ਜਿਨ੍ਹਾਂ ਦੀ ਵੈਕਸੀਨ ਤਿਆਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਐੱਚ.ਆਈ.ਵੀ. ਏਡਜ਼ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੇ ਵਾਇਰਸ ਦੇ ਸਟ੍ਰੇਨ ਕਈ ਤਰ੍ਹਾਂ ਦੇ ਹੁੰਦੇ ਹਨ ਜਿਸ ਨਾਲ ਇਕ ਸਿੰਗਲ ਵੈਕਸੀਨ ਇਸ ਦੇ ਮੁਕਾਬਲੇ 'ਚ ਫੇਲ ਹੋ ਜਾਂਦੀ ਹੈ।

ਹਾਲ ਹੀ 'ਚ ਐੱਚ.ਆਈ.ਵੀ. ਵੈਕਸੀਨ ਦੇ ਟ੍ਰਾਇਲ 'ਚ ਕਾਫੀ ਚੰਗੇ ਨਤੀਜੇ ਮਿਲੇ ਹਨ। ਇਹ ਟ੍ਰਾਇਲ ਸਾਊਥ ਅਫਰੀਕਾ 'ਚ ਰਹਿਣ ਵਾਲੇ ਲੋਕਾਂ 'ਤੇ ਹੋਇਆ ਹੈ। ਰਿਪੋਰਟਸ ਅਨੁਸਾਰ ਇਸ ਵੈਕਸੀਨ ਨਾਲ ਏਡਜ਼ ਫਲਾਉਣ ਵਾਲੇ ਵਾਇਰਸ ਨਾਲ ਮੁਕਾਬਲਾ ਕਰਨ ਦੇ ਲਈ ਕਾਫੀ ਮਾਤਰਾ 'ਚ ਸੈੱਲਸ ਦਾ ਪ੍ਰੋਡਕਸ਼ਨ ਹੋਇਆ। ਆਰਥਰਸ ਦਾ ਮੰਨਣਾ ਹੈ ਕਿ ਇਸ ਵੈਕਸੀਨ ਨਾਲ ਸਰੀਰ ਨੇ 31 ਫੀਸਦੀ ਤੋ ਵੱਧ ਐੱਚ.ਆਈ.ਵੀ. ਏਡਜ਼ ਤੋਂ ਬਚਾਅ ਅਤੇ ਮੁਕਾਬਲਾ ਕੀਤਾ। 

ਦੱਸ ਦੱਈਏ ਕਿ ਟ੍ਰਾਇਲ 'ਚ ਹਿੱਸਾ ਲੈਣ ਵਾਲੇ ਇਕ ਵਾਲੰਟੀਅਰ 'ਚ ਪਹਿਲਾਂ ਤੋਂ ਹੀ ਏਡਜ਼ ਦਾ ਵਾਇਰਸ ਸੀ। ਖੋਜ ਦਾ ਇਹ ਨਤੀਜਾ ਨਿਕਲਿਆ ਕਿ ਇਮਿਊਨਾਈਜ਼ੇਸ਼ਨ ਐੱਚ.ਆਈ.ਵੀ. ਦੇ ਕਈ ਤਰ੍ਹਾਂ ਦੇ ਸਟ੍ਰੇਨਸ ਤੋਂ ਬਚਾ ਸਕਦਾ ਹੈ, ਇਸ ਤਰ੍ਹਾਂ ਨਾਲ ਯੂਨੀਵਰਸਲ ਵੈਕਸੀਨ ਤਿਆਰ ਕੀਤੀ ਜਾ ਸਕਦੀ ਹੈ।

Baljit Singh

This news is Content Editor Baljit Singh