UN ''ਚ ਅਮਰੀਕੀ ਰਾਜਦੂਤ ਨੇ ਮਿਆਂਮਾਰ ''ਚ ਲੋਕਤੰਤਰ ਬਹਾਲੀ ਲਈ ਚੁੱਕੀ ਆਵਾਜ਼

03/02/2021 11:01:33 PM

ਵਾਸ਼ਿੰਗਟਨ-ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਨਵੀਂ ਨਿਯੁਕਤ ਰਾਜਦੂਤ ਲਿੰਡਾ ਥਾਮ ਗ੍ਰੀਨਫੀਲਡ ਨੇ ਸੋਮਵਾਰ ਨੂੰ ਕੌਮਾਂਤਰੀ ਭਾਈਚਾਰੇ ਨੂੰ ਮਿਆਂਮਾਰ ਫੌਜ 'ਤੇ ਲੋਕਤੰਤਰ ਦੀ ਬਹਾਲੀ ਲਈ 'ਦਬਾਅ' ਬਣਾਉਣ ਦੀ ਅਪੀਲ ਕੀਤੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਵਿਸ਼ਵ ਨੂੰ ਫਿਰ ਤੋਂ ਜੋੜਨ ਅਤੇ ਅਮਰੀਕਾ ਨੂੰ ਦੁਬਾਰਾ ਅਗਵਾਈ ਕਰਨ ਵਾਲਾ ਦੇਸ਼ ਬਣਾਉਣ ਦੀ ਵਚਨਬੱਧਤਾ ਦੁਹਰਾਈ ਗਈ। ਮਾਰਚ 'ਚ ਸੁਰੱਖਿਆ ਪਰਿਸ਼ਦ ਦੀ ਅਮਰੀਕਾ ਵੱਲੋਂ ਪ੍ਰਧਾਨਗੀ ਦੇ ਪਹਿਲੇ ਦਿਨ ਉਨ੍ਹਾਂ ਨੇ ਕਈ ਸੰਸਰਾਕ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਈਰਾਨ ਦੇ ਪਿਛਲੇ ਹਫਤੇ ਉਸ ਦੇ ਪ੍ਰਮਾਣੂ ਕੇਂਦਰਾਂ 'ਤੇ ਕੌਮਾਂਤਰੀ ਨਿਰੀਖਣ ਰੋਕਣ ਤੋਂ ਨਿਰਾਸ਼ ਹਨ।

ਇਹ ਵੀ ਪੜ੍ਹੋ -ਚੀਨ 'ਚ ਇਸ ਕਾਰਣ ਘਟੀ ਉਈਗਰ ਮੁਸਲਮਾਨਾਂ ਦੀ ਆਬਾਦੀ

ਅਮਰੀਕਾ ਇਕ ਮਾਰਚ ਤੋਂ ਸੁਰੱਖਿਆ ਪਰਿਸ਼ਦ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਇਕ ਮੌਕਾ ਸੀ, ਜਿਸ ਨੂੰ ਉਨ੍ਹਾਂ ਨੇ ਗੁਆ ਦਿੱਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ 'ਤੇ ਮੁੜ ਵਿਚਾਰ ਕਰਨਗੇ।'' ਗ੍ਰੀਨਫੀਲਡ ਨੇ ਦੱਸਿਆ ਕਿ ਬਾਈਡੇਨ ਨੇ ਸਾਫ ਕਰ ਦਿੱਤਾ ਹੈ ਕਿ ਈਰਾਨ ਕੋਲ ਪ੍ਰਮਾਣੂ ਹਥਿਆਰ ਹੋਣਗੇ ਅਤੇ ਇਹ ਵੀ ਸਾਫ ਕਰ ਦਿੱਤਾ ਕਿ ਜੇਕਰ ਈਰਾਨ 2015 ਪ੍ਰਮਾਣੂ ਸਮਝੌਤੇ ਨੂੰ ਪੂਰੀ ਤਰ੍ਹਾਂ ਬਹਾਲ ਕਰਦਾ ਹੈ ਤਾਂ ਅਮਰੀਕਾ ਵੀ ਇੰਝ ਕਰਨ ਨੂੰ ਤਿਆਰ ਹੈ। 

ਇਹ ਵੀ ਪੜ੍ਹੋ -ਤਾਈਵਾਨ 'ਤੇ ਹਮਲੇ ਦੀ ਤਿਆਰੀ 'ਚ ਚੀਨ, ਸਿਖਰਲੇ ਪੱਧਰ 'ਤੇ ਪੁੱਜੀ ਗ੍ਰੇ ਜ਼ੋਨ ਜੰਗ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar