NSW : ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨੀ ਝੱਲ ਰਹੇ ਨੇ ਕਿਸਾਨ

10/27/2019 1:20:55 PM

ਸਿਡਨੀ— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬੇ ਦੀ ਸਰਹੱਦ ਦੇ ਕਈ ਖੇਤਰ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਇਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਪਾਣੀ ਨਹੀਂ ਮਿਲਦਾ ਤਦ ਤਕ ਉਹ ਕੋਈ ਵੀ ਫਸਲ ਕਿਵੇਂ ਬੀਜ ਸਕਣਗੇ। ਇੱਥੇ ਕਈ ਖੇਤਰ ਸੋਕੇ ਦੀ ਮਾਰ ਝੱਲ ਰਹੇ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੇਜ਼ੀ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਕਿ ਕੋਈ ਹੱਲ ਲੱਭਿਆ ਜਾ ਸਕੇ।


ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਨਦੀਆਂ ਦੇ ਪਾਣੀ ਨਾਲ ਉਨ੍ਹਾਂ ਦਾ ਕੰਮ ਚੱਲਦਾ ਸੀ ਪਰ ਹੁਣ ਇਸ ਪਾਣੀ ਨੂੰ ਕਿਸੇ ਹੋਰ ਕੰਮ ਲਈ ਵਰਤਿਆ ਜਾ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਪਾਣੀ ਨੂੰ ਬਦਾਮਾਂ ਦੀ ਖੇਤੀ ਲਈ ਕੀਤਾ ਜਾ ਰਿਹਾ ਹੈ ਅਤੇ ਕਈ ਵਾਰ ਪਾਣੀ ਬਰਬਾਦ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਬਰਬਾਦੀ ਨੂੰ ਰੋਕਿਆ ਨਹੀਂ ਜਾ ਸਕਿਆ ਤਾਂ ਨੁਕਸਾਨ ਕਿਸਾਨਾਂ ਸਣੇ ਪੂਰੇ ਖੇਤਰ ਨੂੰ ਝੱਲਣਾ ਪਵੇਗਾ।
ਇੱਥੇ ਨੀਲ ਕੈਪਬੈਲ ਨਾਂ ਦਾ ਵਿਅਕਤੀ ਤੇ ਉਸ ਦੀ ਧੀ ਡਾਇਰੀ ਫਾਰਮ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ ਕਾਰਨ ਉਨ੍ਹਾਂ ਨੂੰ ਆਪਣੀ ਡਾਇਰੀ ਵੇਚਣੀ ਪਵੇਗੀ ਕਿਉਂਕਿ ਬਿਨਾਂ ਪਾਣੀ ਦੇ ਇਸ ਦਾ ਕੋਈ ਵਜੂਦ ਨਹੀਂ ਹੈ। ਇਸੇ ਲਈ ਉਨ੍ਹਾਂ ਨੇ ਆਪਣੇ ਕਈ ਪਸ਼ੂ ਵੇਚ ਦਿੱਤੇ ਹਨ।