ਨਿਊ ਸਾਊਥ ਵੇਲਜ਼ ''ਚ ਭਿਆਨਕ ਟੱਕਰ ਤੋਂ ਬਾਅਦ ਧੂਹ-ਧੂਹ ਕੇ ਸੜੀਆਂ ਦੋ ਕਾਰਾਂ

11/19/2017 10:28:40 AM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਹਾਈਵੇਅ 'ਤੇ ਦੋ ਕਾਰਾਂ ਨੂੰ ਭਿਆਨਕ ਅੱਗ ਲੱਗ ਗਈ। ਪੁਲਸ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10.00 ਵਜੇ ਨਿਊ ਸਾਊਥ ਵੇਲਜ਼ ਦੇ ਟਾਊਨ ਉਲਮਾਰਰਾ ਵੱਲ ਨੂੰ ਜਾਣ ਵਾਲੇ ਹਾਈਵੇਅ 'ਤੇ ਵਾਪਰਿਆ।
ਪੁਲਸ ਦਾ ਕਹਿਣਾ ਹੈ ਕਿ ਸਿਲਵਰ ਰੰਗ ਦੀ ਕਾਰ ਹਾਈਵੇਅ ਦੇ ਉੱਤਰ ਵੱਲ ਜਾ ਰਹੀ ਸੀ ਅਤੇ ਉਸ ਦੇ ਟੱਕਰ ਦੂਜੀ ਕਾਰ ਹੋ ਗਈ। ਦੋਹਾਂ ਕਾਰਾਂ ਦੀ ਭਿਆਨਕ ਟੱਕਰ ਕਾਰਨ ਨਤੀਜੇ ਵਜੋਂ ਕਾਰਾਂ ਨੂੰ ਅੱਗ ਲੱਗ ਗਈ ਅਤੇ ਸੜ ਗਈਆਂ। ਦੋਹਾਂ ਕਾਰਾਂ ਦੇ ਡਰਾਈਵਰਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਕੁਝ ਸਮਾਂ ਬੰਦ ਕਰਨ ਤੋਂ ਬਾਅਦ ਆਵਾਜਾਈ ਲਈ ਮੁੜ ਖੋਲ੍ਹਿਆ ਗਿਆ।