ਨਵੇਂ ਰਾਸ਼ਟਰਪਤੀ ਦੀ ਚੋਣ ਦੇ ਮੱਦੇਨਜ਼ਰ ਪੂਰੇ ਚੀਨ ''ਚ ਹਾਈ ਅਲਰਟ ਦਾ ਕੀਤਾ ਗਿਆ ਐਲਾਨ

10/18/2017 9:59:57 AM

ਬੀਜਿੰਗ(ਬਿਊਰੋ)— ਚੀਨ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ 18 ਅਕਤੂਬਰ ਨੂੰ 19ਵੀਂ ਕਾਂਗਰਸ ਦੀ ਬੈਠਕ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਪੰਜ ਸਾਲ ਵਿਚ ਹੋਣ ਵਾਲੀ ਕਾਂਗਰਸ ਦੀ ਬੈਠਕ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਅਗਵਾਈ ਪਰਿਵਰਤਨ ਨੂੰ ਲੈ ਕੇ ਫੈਸਲਾ ਹੁੰਦਾ ਹੈ। ਇਸ ਲਈ ਚੀਨ ਲਈ ਕਾਂਗਰਸ ਦੀ ਬੈਠਕ ਬਹੁਤ ਅਹਿਮ ਹੈ। ਚੋਣ ਦੇ ਮੱਦੇਨਜ਼ਰ ਪੂਰੇ ਚੀਨ ਵਿਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ।
ਅੱਗ ਬਾਲਣ 'ਤੇ ਪਾਬੰਦੀ
ਕਾਂਗਰਸ ਦੇ ਆਯੋਜਨ ਸਥਾਨ ਦੇ ਨੇੜੇ ਅੱਗ ਨਹੀਂ ਬਾਲੀ ਜਾ ਸਕਦੀ। ਇਸ ਵਜ੍ਹਾ ਨਾਲ ਕਈ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ।
ਕਮਰੇ ਬੁੱਕ ਕਰਨਾ ਮੁਸ਼ਕਲ
ਸੈਟਰਲ ਬੀਜਿੰਗ ਵਿਚ ਕੋਈ ਵੀ ਵੈਬਸਾਈਟ ਜ਼ਰੀਏ ਕਮਰੇ ਬੁੱਕ ਨਹੀਂ ਕਰ ਸਕਦਾ। ਇਸ ਲਈ ਸਾਰੇ ਹੋਟਲਾਂ ਦੀ ਬੁਕਿੰਗ ਇਕ ਮਹੀਨੇ ਤੱਕ ਲਈ ਰੱਦ ਕਰ ਦਿੱਤੀ ਗਈ ਹੈ।
ਚਾਕੂ ਅਤੇ ਖਿਡੌਣਾ ਬੰਦੂਕ ਨਹੀਂ ਹੋ ਸਕਦੀ ਡਿਲੀਵਰ
ਕੁਝ ਆਨਲਾਈਨ ਸ਼ਾਪ ਅਤੇ ਕੋਰੀਅਰ ਕੰਪਨੀਆਂ ਤਰਲ ਪਦਾਰਥ, ਪਾਊਡਰ ਅਤੇ ਪੇਸਟ, ਚਾਕੂ ਅਤੇ ਖਿਡੌਣਾ ਬੰਦੂਕ ਤਰ੍ਹਾਂ ਦੀਆਂ ਚੀਜ਼ਾਂ ਡਿਲੀਵਰ ਨਹੀਂ ਕਰ ਸਕਦੀਆਂ ਹਨ।
ਡਰੋਨ 'ਤੇ ਪਾਬੰਦੀ
ਡਰੋਨ ਅਤੇ ਹੌਟ ਏਅਰ ਬਲੂਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਅਕਤੂਬਰ ਦੇ ਅੰਤ ਤੱਕ ਜਾਰੀ ਰਹੇਗੀ। ਕਿਉਂਕਿ ਦੁਨੀਆ ਭਰ ਦੀ ਨਜ਼ਰ ਚੀਨ ਦੇ ਸਭ ਤੋਂ ਵੱਡੇ ਇਵੈਂਟ 'ਤੇ ਟਿਕੀਆਂ ਹੋਈਆਂ ਹਨ।