ਸਿੱਖ ਧਰਮ 'ਚ ਸਮਾਨਤਾ ਅਤੇ ਮਾਣ ਦੇ ਮੁੱਲ ਸ਼ਾਮਲ ਹਨ : ਫਿਲ ਮਰਫੀ

04/14/2020 11:31:32 AM

ਵਾਸ਼ਿੰਗਟਨ (ਭਾਸ਼ਾ): ਨਿਊ ਜਰਸੀ ਦੇ ਗਵਰਨਰ ਨੇ ਵਿਸਾਖੀ ਦੇ ਮੌਕੇ 'ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਆਪਣੇ ਸੰਦੇਸ਼ ਵਿਚ ਕਿਹਾ ਕਿ ਸਿੱਖ ਧਰਮ ਵਿਚ ਸੇਵਾ, ਸਮਾਨਤਾ ਅਤੇ ਮਾਣ ਦੇ ਮੁੱਲ ਸ਼ਾਮਲ ਹਨ। ਜਦੋਂ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਅਜਿਹੇ ਵਿਚ ਇਹ ਮੁੱਲ ਹੋਰ ਮਹੱਤਵ ਰੱਖਦੇ ਹਨ। ਵਿਸਾਖੀ ਦਾ ਤਿਉਹਾਰ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸੇ ਦਿਨ ਖਾਲਸਾ ਦੀ ਸਥਾਪਨਾ ਹੋਈ ਸੀ।ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਸੋਮਵਾਰ ਨੂੰ ਟਵੀਟ ਕੀਤਾ,''ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ। ਸਿੱਖ ਭਾਈਚਾਰੇ ਵਿਚ ਸੇਵਾ, ਸਮਾਨਤਾ ਅਤੇ ਮਾਣ ਦੇ ਮੁੱਲ ਸ਼ਾਮਲ ਹਨ ਜੋ ਮੌਜੂਦਾ ਸਮੇਂ ਵਿਚ ਮੁੱਖ ਰੂਪ ਨਾਲ ਮਹੱਤਵਪੂਰਣ ਹਨ।'' 

 

ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਨਿਊ ਜਰਸੀ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿਚੋਂ ਇਕ ਹੈ। ਇਸ ਲਈ ਇਸ ਛੁੱਟੀ ਨੂੰ ਮਾਨਤਾ ਦੇਣ ਲਈ ਇਸ ਰਾਜ ਤੋਂ ਬਿਹਤਰ ਸਥਾਨ ਨਹੀਂ ਹੋ ਸਕਦਾ। ਨਿਊ ਜਰਸੀ ਵਿਚ ਕਰੀਬ 1 ਲੱਖ ਸਿੱਖ-ਅਮਰੀਕੀ ਰਹਿੰਦੇ ਹਨ। ਕੋਰੋਨਾਵਾਇਰਸ ਦੇ ਕਾਰਨ ਅਮਰੀਕਾ ਵਿਚ ਨਿਊਯਾਰਕ ਦੇ ਬਾਅਦ ਨਿਊ ਜਰਸੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਰਾਜ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 64,584 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 2,440 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 24 ਘੰਟਿਆਂ 'ਚ 1,509 ਮੌਤਾਂ, ਮ੍ਰਿਤਕਾਂ ਦਾ ਅੰਕੜਾ 23 ਹਜ਼ਾਰ ਦੇ ਪਾਰ


Vandana

Content Editor

Related News