ਨਿਊ ਜਰਸੀ ਦੀ ਕਿਮ ਕੁਮਾਰੀ ਨੇ ਜਿੱਤਿਆ 'Miss India USA 2019' ਦਾ ਤਾਜ

02/20/2019 10:57:10 AM

ਵਾਸ਼ਿੰਗਟਨ (ਭਾਸ਼ਾ)— ਨਿਊ ਜਰਸੀ ਦੀ ਕਿਮ ਕੁਮਾਰੀ ਨੇ 'ਮਿਸ ਇੰਡੀਆ ਯੂ.ਐੱਸ.ਏ. 2019' ਦਾ ਖਿਤਾਬ ਜਿੱਤਿਆ ਹੈ। ਨਿਊਜਰਸੀ ਦੀ ਫੋਡਰਸ ਸਿਟੀ ਵਿਚ ਹਫਤੇ ਦੇ ਅਖੀਰ ਵਿਚ ਆਯੋਜਿਤ ਸ਼ਾਨਦਾਰ ਸੁੰਦਰਤਾ ਮੁਕਾਬਲੇ ਵਿਚ ਨਿਊਯਾਰਕ ਦੀ ਰੋਣੂਕਾ ਜੋਸਫ ਅਤੇ ਫਲੋਰੀਡਾ ਦੀ ਆਂਚਲ ਸ਼ਾਹ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀ।

ਇੰਡੀਆ ਫੈਸਟੀਵਲ ਕਮੇਟੀ ਵੱਲੋਂ ਆਯੋਜਿਤ ਅਤੇ ਮਸ਼ੂਹਰ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਦੀ ਪ੍ਰਧਾਨਗੀ ਵਿਚ ਹਰੇਕ ਸਾਲ ਹੋਣ ਵਾਲਾ 'ਮਿਸ ਇੰਡੀਆ ਯੂ.ਐੱਸ.ਏ.' ਮੁਕਾਬਲਾ ਭਾਰਤ ਦੇ ਬਾਹਰ ਆਯੋਜਿਤ ਹੋਣ ਵਾਲਾ ਭਾਰਤੀ ਸੁੰਦਰਤਾ ਮੁਕਾਬਲਾ ਹੈ। ਇਸ ਦਾ ਆਯੋਜਨ ਲੰਬੇਂ ਸਮੇਂ ਤੋਂ ਕੀਤਾ ਜਾ ਰਿਹਾ ਹੈ। ਇਸ ਸਾਲ ਕੁੱਲ 26 ਰਾਜਾਂ ਵਿਚੋਂ ਰਿਕਾਰਡ 75 ਭਾਗੀਦਾਰਾਂ ਨੇ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲਿਆ।

ਇਸ ਮੁਕਾਬਲੇ ਦੀ ਮੁੱਖ ਮਹਿਮਾਨ ਮਸ਼ੂਹਰ ਅਦਾਕਾਰਾ 'ਮੀਨਾਕਸ਼ੀ ਸ਼ੋਸ਼ਾਦਰੀ' ਸੀ। ਉਨ੍ਹਾਂ ਨੂੰ ਵੀ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।

 


ਇਸ ਸੁੰਦਰਤਾ ਮੁਕਾਬਲੇ ਵਿਚ 'ਮਿਸੇਜ਼ ਇੰਡੀਆ ਯੂ.ਐੱਸ.ਏ.' ਦਾ ਵੀ ਮੁਕਾਬਲਾ ਹੋਇਆ ਜਿਸ ਵਿਚ ਕਨੈਕਟੀਕਟ ਦੀ ਵਿਧੀ ਦਵੇ ਜੇਤੂ ਰਹੀ। ਉੱਥੇ ਓਹੀਓ ਦੀ ਅੰਮ੍ਰਿਤਾ ਚੇਹਿਲ ਅਤੇ ਸੌਮਯਾ ਸਕਸੈਨਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀ। ਇਸ ਮੁਕਾਬਲੇ ਵਿਚ ਕੁੱਲ 32 ਭਾਗੀਦਾਰਾਂ ਨੇ ਹਿੱਸਾ ਲਿਆ। ਧਰਮਾਤਮਾ ਸਰਨ ਨੇ ਕਿਹਾ,''ਸਾਨੂੰ ਮਾਣ ਹੈ ਕਿ ਅਸੀਂ ਦੁਨੀਆ ਭਰ ਵਿਚ ਭਾਰਤੀ ਮੂਲ ਦੀ ਨੌਜਵਾਨ ਪੀੜ੍ਹੀ ਵਿਚ ਭਾਰਤੀ ਮੁੱਲਾਂ, ਪਰੰਪਰਾਵਾਂ, ਸੱਭਿਆਚਾਰ ਅਤੇ ਕਲਾਵਾਂ ਨੂੰ ਪਹੁੰਚਾਉਣ ਵਿਚ ਸਫਲ ਰਹੇ ਹਾਂ। ਸਾਡਾ ਟੀਚਾ ਭਾਰਤ ਨੂੰ ਨੇੜੇ ਲਿਆਉਣਾ ਹੈ।''

Vandana

This news is Content Editor Vandana