ਗੁਰਬੀਰ ਗਰੇਵਾਲ ਨੂੰ ਮੋਂਟਕਲੇਅਰ ਸਟੇਟ ਯੂਨੀਵਰਸਿਟੀ ਦੇਵੇਗੀ ਆਨਰੇਰੀ ਡਿਗਰੀ

01/17/2020 1:03:32 PM

ਨਿਊਜਰਸੀ (ਰਾਜ ਗੋਗਨਾ): ਨਿਊਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੂੰ ਮੋਂਟਕਲੇਅਰ ਸਟੇਟ ਯੂਨੀਵਰਸਿਟੀ ਆਨਰੇਰੀ ਡਿਗਰੀ ਦੇਵੇਗੀ। ਸ: ਗਰੇਵਾਲ ਜਨਵਰੀ 2020 ਦੇ ਗ੍ਰੈਜੂਏਟ ਸਕੂਲ ਆਰੰਭ ਸਮਾਰੋਹ ਵਿਚ ਆਨਰੇਰੀ ਡਿਗਰੀ ਪ੍ਰਾਪਤ ਕਰਨਗੇ ।ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਰੇਵਾਲ ਗ੍ਰੈਜੂਏਟ ਕਲਾਸ ਨੂੰ ਮੁੱਖ ਭਾਸ਼ਣ ਦੇਣਗੇ ਅਤੇ ਨਿਊਜਰਸੀ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਇਕ ਆਨਰੇਰੀ ਡਾਕਟਰ ਆਫ਼ ਲਾਅ ਦੀ ਡਿਗਰੀ ਪ੍ਰਾਪਤ ਕਰਨਗੇ।

ਮੋਂਟਕਲੇਅਰ ਸਟੇਟ ਯੂਨੀਵਰਸਿਟੀ ਦੇ ਮੁਤਾਬਕ ਗਰੇਵਾਲ ਦੇ ਕਰੀਅਰ ਵਿੱਚ 15 ਸਾਲਾਂ ਤੋਂ ਵੱਧ ਜਨਤਕ ਸੇਵਾ ਸ਼ਾਮਲ ਹੈ। ਸਾਲ 2018 ਵਿੱਚ ਅਟਾਰਨੀ ਜਨਰਲ ਬਣਨ ਤੋਂ ਬਾਅਦ ਤੋਂ ਉਹਨਾਂ ਨੇ ਭਾਰਤੀ ਅਮਰੀਕੀ ਅਟਾਰਨੀ ਨੇ ਪੁਖਤਾ ਮੁਕੱਦਮੇਬਾਜ਼ੀ ਦਾ ਵਿਸਥਾਰ ਕਰਕੇ, ਪੁਲਿਸ-ਕਮਿਊਨਟੀ ਦੇ ਸਬੰਧਾਂ ਨੂੰ ਮਜ਼ਬੂਤ​ਕਰਨ, ਹਿੰਸਕ ਅਪਰਾਧ ਨੂੰ ਘਟਾਉਣ ਅਤੇ ਨਿਊਜਰਸੀ ਸੂਬੇ ਦੇ ਅਫੀਮਾਈਡ ਮਹਾਂਮਾਰੀ ਵਿਰੁੱਧ ਲੜਨ ਨਾਲ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ 'ਤੇ ਧਿਆਨ ਕੇਂਦਰਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਉਹ ਪਹਿਲਾਂ ਬਰਗੇਨ ਕਾਉਂਟੀ ਦੇ ਵਕੀਲ ਸੀ। ਇਸ ਭੂਮਿਕਾ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ “ਆਪ੍ਰੇਸ਼ਨ ਹੈਲਪਿੰਗ ਹੈਂਡ” ਲਾਗੂ ਕਰਨਾ ਵੀ ਸ਼ਾਮਲ ਹੈ, ਜਿਸ ਵਿਚ ਹੈਰੋਇਨ ਅਤੇ ਓਪੀਓਡ ਸੰਕਟ ਨਾਲ ਲੜਨ ਵਿਚ ਸਹਾਇਤਾ ਲਈ ਗ੍ਰਿਫਤਾਰ ਕੀਤੇ ਜਾਣ ਤੇ ਹੇਠਲੇ ਪੱਧਰ ਦੇ ਨਸ਼ੀਲੇ ਪਦਾਰਥ ਅਪਰਾਧੀਆਂ ਦੇ ਇਲਾਜ ਦੇ ਵਿਕਲਪ ਪੇਸ਼ ਕੀਤੇ ਜਾਂਦੇ ਹਨ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਕਮਿਊਨਟੀ ਅਫੇਅਰਜ਼ ਯੂਨਿਟ ਦੀ ਸਥਾਪਨਾ ਸਥਾਨਕ ਪੁਲਿਸ ਵਿਭਾਗਾਂ ਨਾਲ ਭਾਈਚਾਰਕ ਸਬੰਧਾਂ ਨੂੰ ਬਹੁਤ ਹੀ ਬਿਹਤਰ ਬਣਾਉਣ ਲਈ ਕੀਤੀ ਹੈ।


Vandana

Content Editor

Related News