ਬੰਗਲਾਦੇਸ਼ ''ਚ ਨਵੇਂ ਦਿਸ਼ਾ-ਨਿਰਦੇਸ਼ ਨਾਲ ਮਸਜਿਦ ''ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ

05/07/2020 7:02:56 PM

ਢਾਕਾ - ਲਾਕਡਾਊਨ ਵਿਚਾਲੇ ਲੱਗੀਆਂ ਪਾਬੰਦੀਆਂ ਵਿਚ ਢਿੱਲ ਵੇਲੇ ਵੀਰਵਾਰ ਨੂੰ ਬੰਗਲਾਦੇਸ਼ ਸਰਕਾਰ ਨੇ ਮਸਜਿਦਾਂ ਵਿਚ ਜਮਾਤ ਦੇ ਨਾਲ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ, ਇਸ ਦੇ ਨਾਲ ਹੀ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਦੇ ਨਾਲ ਪਾਲਣ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਨ 12,425 ਲੋਕ ਪ੍ਰਭਾਵਿਤ ਪਾਏ ਗਏ ਹਨ।

ਸਥਾਨਕ ਮੀਡੀਆ ਮੁਤਾਬਕ, ਹਾਲਾਂਕਿ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਦੇ ਤਹਿਤ ਮਸਜਿਦ ਪ੍ਰਸ਼ਾਸਨ ਨੂੰ ਆਪਣੀ ਇਮਾਰਤ ਵਿਚ ਇਫਤਾਰ ਦੇ ਲਈ ਲੋਕਾਂ ਨੂੰ ਇਕੱਠੇ ਕਰਨ ਦੀ ਇਜਾਜ਼ਤ ਨਹੀਂ ਹੈ। ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਆਖਿਆ ਹੈ ਕਿ ਮਸਜਿਦਾਂ ਅਤੇ ਨਮਾਜ਼ੀਆਂ ਨੂੰ ਨਮਾਜ਼ ਪੜਣ ਦੌਰਾਨ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਨੂੰ ਆਖਿਆ ਗਿਆ ਹੈ। ਬੰਗਲਾਦੇਸ਼ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਦੇ ਮੱਦੇਨਜ਼ਰ 26 ਮਾਰਚ ਤੋਂ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਾਉਣ ਦੇ ਤਹਿਤ ਇਮਾਮ ਸਮੇਤ ਸਿਰਫ 5 ਲੋਕਾਂ ਨੂੰ ਮਸਜਿਦ ਵਿਚ ਨਮਾਜ਼ ਅਦਾ ਕਰਨ ਦੀ ਛੋਟ ਦਿੱਤੀ ਗਈ ਸੀ।

ਇਸੇ ਤਰ੍ਹਾਂ ਜ਼ੁਮੇ ਦੀ ਨਮਾਜ਼ ਵਿਚ ਜ਼ਿਆਦਾ ਤੋਂ ਜ਼ਿਆਦਾ 10 ਜਦਿਕ ਤਰਾਵੀਹ (ਰਮਜ਼ਾਨ ਵਿਚ ਰਾਤ ਦੀ ਵਿਸ਼ੇਸ਼ ਨਮਾਜ਼) ਵਿਚ ਜ਼ਿਆਦਾ 12 ਲੋਕ ਹਨ ਸ਼ਾਮਲ ਹੋ ਸਕਦੇ ਸਨ। ਮੰਤਰਾਲੇ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਮਸਜਿਦਾਂ ਵਿਚ ਆਮ ਕਾਲੀਨ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੇ ਲੋਕਾਂ ਨੂੰ ਘਰ ਤੋਂ ਹੀ ਆਪਣੇ ਲਈ ਅਲੱਗ ਤੋਂ ਦਰੀ ਲਿਆਉਣੀ ਹੋਵੇਗੀ। ਇਸ ਤਰ੍ਹਾਂ, 5 ਵਾਰੀ ਦੀ ਨਮਾਜ਼ ਤੋਂ ਪਹਿਲਾਂ ਇਮਾਰਤ ਨੂੰ ਸੈਨੇਟਾਈਜ਼ ਕਰਨਾ ਹੋਵੇਗਾ। ਮੰਤਰਾਲੇ ਨੇ ਮਸਜਿਦਾਂ ਅਤੇ ਨਮਾਜ਼ ਅਦਾ ਕਰਨ ਆਉਣ ਵਾਲੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦਾ ਉਲੰਘਣ ਕਰਦੇ ਪਾਏ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੰਗਲਾਦੇਸ਼ ਵਿਚ ਬੁੱਧਵਾਰ ਤੱਕ ਕੋਰੋਨਾਵਾਇਰਸ ਕਾਰਨ 186 ਲੋਕ ਆਪਣੀ ਜਾਨ ਗੁਆ ਚੁੱਕੇ ਸਨ।

Khushdeep Jassi

This news is Content Editor Khushdeep Jassi