ਦੋ ਮਹੀਨੇ ਵੀ ਨਾ ਚੱਲ ਸਕੀ ਕੋਸੋਵੋ ਦੀ ਨਵੀਂ ਸਰਕਾਰ, ਹੁਣ ਰਾਸ਼ਟਰਪਤੀ 'ਤੇ ਜਨਤਾ ਦੀਆਂ ਨਜ਼ਰਾਂ

03/27/2020 12:45:34 AM

ਪ੍ਰਿਸਤੀਨਾ-ਸਰਬੀਆ ਤੋਂ ਵੱਖ ਹੋਏ ਯੂਰੋਪੀਅਨ ਦੇਸ਼ ਕੋਸੋਵੋ ਦੀ ਨਵੀਂ ਸਰਕਾਰ ਬੁੱਧਵਾਰ ਨੂੰ ਉਸ ਵੇਲੇ ਡਿੱਗ ਗਈ ਜਦੋਂ ਦੋ ਪੱਖੀ ਦਲਾਂ ਦੇ ਗਠਬੰਧਨ ਨਾਲ ਬਣੀ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੀ ਅਗਵਾਈ ਵਾਲੀ ਸਰਕਾਰ ਦੋ ਮਹੀਨੇ ਵੀ ਨਹੀਂ ਚੱਲ ਪਾਈ। ਕੁਰਤੀ ਨਾਲ ਮਤਭੇਦ ਤੋਂ ਬਾਅਦ ਸਹਿਯੋਗੀ ਦਲ ਐਲਡੀਕੇ ਦੁਆਰਾ ਲਿਆਏ ਗਏ ਅਵਿਸ਼ਵਾਸ ਪ੍ਰਸਤਾਵ ਦਾ 120 ਮੈਂਬਰੀ ਸੰਸਦ 'ਚ 82 ਮੈਂਬਰਾਂ ਨੇ ਸਮਰਥਨ ਕੀਤਾ।

ਰਾਸ਼ਟਰਪਤੀ ਹਾਸ਼ਿਮ ਥਾਚੀ 'ਤੇ ਟਿਕੀਆਂ ਹਨ ਸਾਰਿਆਂ ਦੀਆਂ ਨਜ਼ਰਾਂ
ਕੋਰੋਨਾ ਸੰਕਟ ਨਾਲ ਜੂਝ ਰਹੇ ਕੋਸੋਵੋ ਦੀ ਜਨਤਾ ਦੀਆਂ ਨਜ਼ਰਾਂ ਹੁਣ ਰਾਸ਼ਟਰਪਤੀ ਹਾਸ਼ਿਮ ਥਾਚੀ 'ਤੇ ਟਿਕੀਆਂ ਹਨ। 18 ਲੱਖ ਦੀ ਆਬਾਦੀ ਵਾਲੇ ਕੋਸੋਵੋ 'ਚ ਹੁਣ ਤਕ ਕੋਰੋਨਾ ਨਾਲ ਪ੍ਰਭਾਵਿਤ 70 ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਗਲੋਬਲੀ ਮਹਾਮਾਰੀ ਵਿਚਾਲੇ ਰਾਜਨੀਤਿਕ ਦਲਾਂ ਦੀ ਖਿੱਚਤੂਣ ਨਾਲ ਜਨਤਾ ਚਿੰਤਿਤ ਹੈ।
ਮੌਜੂਦਾ ਹਾਲਾਤ 'ਚ ਲੋਕ ਸਿਆਸੀ ਦਲਾਂ ਨਾਲ ਆਪਸੀ ਲੜਾਈ ਦੀ ਜਗ੍ਹਾ ਕੋਰੋਨਾ ਦੇ ਮੁਕਾਬਲੇ 'ਤੇ ਧਿਆਨ ਦੇਣ ਦੀ ਮੰਗ ਕਰ ਰਹੇ ਹਨ। ਰਾਸ਼ਰਟਪਤੀ ਥਾਚੀ ਬੀਤੇ ਇਕ ਦਹਾਕੇ ਤੋਂ ਕੋਸੋਵੋ 'ਚ ਸੱਤਾ ਦੇ ਕੇਂਦਰ 'ਚ ਰਹੇ ਹਨ। ਮੌਜੂਦਾ ਰਾਜਨੀਤਿਕ ਦ੍ਰਿਸ਼ 'ਚ ਉਸ ਦੀ ਭੂਮਿਕਾ ਸਭ ਤੋਂ ਅਮਿਹ ਮਨੀ ਜਾ ਰਹੀ ਹੈ।

Karan Kumar

This news is Content Editor Karan Kumar