ਹਾਈਡਰੇਸ਼ਨ ਦਾ ਪਤਾ ਲਾਉਣ ਲਈ ਸੋਧ ਕਰਨ ਵਾਲਿਆਂ ਨੇ ਵਿਕਸਿਤ ਕੀਤੀ ਨਵੀਂ ਕੰਪਿਊਟਰ ਕਿਡਨੀ

10/07/2019 9:24:12 PM

ਟੋਰੰਟੋ, (ਜ.ਬ.)-ਸੋਧ ਕਰਨ ਵਾਲਿਆਂ ਨੇ ਇਕ ਨਵੀਂ ਕੰਪਿਊਟਰ ਕਿਡਨੀ ਵਿਕਸਿਤ ਕੀਤੀ ਹੈ ਜਿਹੜੀ ਕਾਫੀ ਪਾਣੀ ਨਾ ਪੀਣ ਵਾਲੇ ਲੋਕਾਂ ਵਲੋਂ ਲਈਆਂ ਗਈਆਂ ਦਵਾਈਆਂ ਦੇ ਪ੍ਰਭਾਵ ਦਾ ਪਤਾ ਲਾਉਂਦੀ ਹੈ। ਅਮਰੀਕੀ ਰਸਾਲੇ-ਰੀਨਲ ਫਿਜ਼ਿਆਲੋਜੀ ਵਿਚ ਛਪੀ ਇਕ ਅਧਿਐਨ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬਜ਼ੁਰਗ ਅਤੇ ਖਰਾਬ ਹੋਏ ਗੁਰਦੇ ਵਾਲੇ ਲੋਕ ਪਾਣੀ ਦੀ ਵਧੇਰੇ ਵਰਤੋਂ ਵੱਲ ਧਿਆਨ ਨਹੀਂ ਦਿੰਦੇ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੀ ਪ੍ਰੋਫੈਸਰ ਅਨੀਤਾ ਲੇਟਨ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ ਉਨ੍ਹਾਂ ਨੂੰ ਆਮ ਤੌਰ ’ਤੇ ਪਾਣੀ ਨਾਲ ਗੋਲੀ ਦਿੱਤੀ ਜਾਂਦੀ ਹੈ।

ਇਸ ਲਈ ਉਹ ਆਪਣਾ ਬਲੱਡ ਪ੍ਰੈਸ਼ਰ ਘੱਟ ਕਰਨ ਲਈ ਬਹੁਤ ਜ਼ਿਆਦਾ ਪੇਸ਼ਾਬ ਕਰਦੇ ਹਨ। ਲੇਟਨ ਨੇ ਕਿਹਾ ਕਿ ਮਰੀਜ਼ਾਂ ਨੂੰ ਅਕਸਰ ਇਕ ਹੋਰ ਦਵਾਈ ਦਿੱਤੀ ਜਾਂਦੀ ਹੈ। ਪਰ ਸਿਰ ਦਰਦ ਹੋਣ ’ਤੇ ਉਨ੍ਹਾਂ ਨੂੰ ਐਸ ਪ੍ਰੀਨ ਦਿੱਤੀ ਜਾਂਦੀ ਹੈ ਅਤੇ ਉਹ ਦਵਾਈ ਗੁਰਦੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੀ ਇਸਦੀ ਪੜਤਾਲ ਕੀਤੀ ਜਾਂਦੀ ਹੈ। ਪੁਰਾਣੇ ਗੁਰਦੇ ਦੀਆਂ ਬੀਮਾਰੀਆਂ ਵਾਲੇ ਲੋਕਾਂ ਅਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਣ ਵਾਲੇ ਲੋਕਾਂ ਨੂੰ ਕਦੇ-ਕਦੇ ਪਾਣੀ ਦੇ ਸੰਤੁਲਨ ਦੀ ਸਮੱਸਿਆ ਹੁੰਦੀ ਹੈ।

ਹਾਈਡਰੇਟ ਨਾ ਕਰਨ ’ਤੇ ਐਸਪ੍ਰੀਨ ਗੁਰਦੇ ਨੂੰ ਪਹੁੰਚਾਉਂਦੀ ਹੈ ਨੁਕਸਾਨ 
ਲੇਟਨ ਨੇ ਪਹਿਲਾ ਕੰਪਿਊਟੇਸ਼ਨਲ ਮਾਡਲ ਬਣਾਇਆ ਹੈ। ਮਾਡਲ ਰਾਹੀਂ ਇਹ ਦੇਖਿਆ ਗਿਆ ਕਿ ਜਦੋਂ ਤੱਕ ਇਕ ਮਰੀਜ਼ ਨੂੰ ਠੀਕ ਤਰ੍ਹਾਂ ਹਾਈਡਰੇਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਲੱਡ ਪ੍ਰੈਸ਼ਰ ਅਤੇ ਦਵਾਈਆਂ ਲੈਣ ਨਾਲ ਗੁਰਦੇ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।

Sunny Mehra

This news is Content Editor Sunny Mehra