ਕੈਨੇਡਾ ''ਚ ਨਵੇਂ ਪ੍ਰਵਾਸੀਆਂ ਦਾ ਇਨ੍ਹਾਂ ਮਨੋਰੰਜਕ ਕੰਮਾਂ ''ਚ ਵਧ ਰਿਹੈ ਰੁਝਾਨ

08/02/2017 3:23:55 PM

ਟੋਰਾਂਟੋ— ਕੈਨੇਡਾ 'ਚ ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮ, ਪੜ੍ਹਾਈ ਜਾਂ ਘੁੰਮਣ-ਫਿਰਨ ਲਈ ਜਾਂਦੇ ਹਨ। ਇਕ ਵਾਰ ਕੈਨੇਡਾ ਜਾ ਕੇ ਆਇਆ ਵਿਅਕਤੀ ਇਸ ਦੀ ਕੁਦਰਤੀ ਸੁੰਦਰਤਾ ਦੀ ਸਿਫਤ ਜ਼ਰੂਰ ਕਰਦਾ ਹੈ। ਇਸ ਲਈ ਕੈਨੇਡਾ ਵੀ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਦਾ ਹੈ ਕਿ ਉਹ ਵਿਦੇਸ਼ੀਆਂ ਨੂੰ ਅਜਿਹੀਆਂ ਰੌਚਕ ਥਾਵਾਂ 'ਤੇ ਘੁੰੰੰਮਣ ਅਤੇ ਖੇਡਾਂ ਖੇਡਣ ਦਾ ਮੌਕਾ ਦੇਵੇ ਜੋ ਉਨ੍ਹਾਂ ਨੂੰ ਚੰਗੀਆਂ ਲੱਗਣ। ਇਕ ਰਿਪੋਰਟ ਮੁਤਾਬਕ ਜੁਲਾਈ 2015 ਤੋਂ ਜੁਲਾਈ 2016 ਤਕ ਲਗਭਗ 320,032 ਪ੍ਰਵਾਸੀ ਕੈਨੇਡਾ ਪੁੱਜੇ ਹਨ। ਇਨ੍ਹਾਂ ਨਵੇਂ ਪ੍ਰਵਾਸੀਆਂ ਦਾ ਰੁਝਾਨ ਤੈਰਾਕੀ ਕਰਨ ਤੇ ਕਿਸ਼ਤੀ ਚਲਾਉਣ 'ਚ ਵਧ ਰਿਹਾ ਹੈ। ਵਿਹਲੇ ਸਮੇਂ ਉਹ ਇਨ੍ਹਾਂ ਸਥਾਨਾਂ 'ਤੇ ਘੁੰਮਣ ਜਾਂਦੇ ਹਨ। 


ਕੈਨੇਡੀਅਨ ਸੰਸਥਾਵਾਂ ਨੇ ਇਸੇ ਲਈ ਆਨਲਾਈਨ ਬੋਟਿੰਗ ਸੇਫਟੀ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤਰ੍ਹਾਂ ਪ੍ਰਦੇਸੀਆਂ ਨੂੰ  ਕਿਸ਼ਤੀ ਚਲਾਉਣ ਅਤੇ ਤੈਰਾਕੀ ਕਰਨ ਆਦਿ ਵਰਗੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਹਨ। ਜੁਲਾਈ ਤੋਂ ਚੱਲਿਆ ਇਹ ਸਿਖਲਾਈ ਪ੍ਰੋਗਰਾਮ ਅਗਸਤ ਦੀ ਸ਼ੁਰੂਆਤ ਤਕ ਚੱਲੇਗਾ। ਇਸ ਤਰ੍ਹਾਂ ਖੇਡ-ਖੇਡ 'ਚ ਲੋਕ ਆਪਣੀ ਸੁਰੱਖਿਆ ਲਈ ਜ਼ਰੂਰੀ ਨੁਸਖੇ ਵੀ ਸਿੱਖ ਰਹੇ ਹਨ।