ਬ੍ਰਸੇਲਸ ਵਿਚ ਅਗਲੇ ਹਫਤੇ ਨਵੀਂ ਬ੍ਰੈਗਜ਼ਿਟ ਵਾਰਤਾ

02/15/2019 7:28:58 PM

ਬ੍ਰਸੇਲਸ (ਏ.ਐਫ.ਪੀ.)- ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਸਟੀਫਨ ਬਰਕਲੇ ਅਤੇ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕਾਰਬਿਨ ਯੂਰਪੀ ਸੰਘ (ਈ.ਯੂ.) ਦੇ ਵਾਰਤਾਕਾਰ ਮਿਸ਼ੇਲ ਬਰਨੀਅਰ ਨਾਲ ਵਾਰਤਾ ਲਈ ਅਗਲੇ ਹਫਤੇ ਬ੍ਰਸੇਲਸ ਜਾਣਗੇ। ਈ.ਯੂ. ਦੇ ਇਕ ਬੁਲਾਰੇ ਨੇ ਕਿਹਾ ਕਿ ਮਿਸਟਰ ਬਰਨੀਅਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਬਰਕਲੇ ਸੋਮਵਾਰ ਨੂੰ ਈ.ਯੂ. ਦਫਤਰ ਜਾ ਸਕਦੇ ਹਨ ਅਤੇ ਵੀਰਵਾਰ ਨੂੰ ਕਾਰਬਿਨ ਨਾਲ ਮੁਲਾਕਾਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਥੈਰੇਸਾ ਮੇਅ ਅਗਲੇ ਹਫਤੇ ਬ੍ਰਸੇਲਲ ਜਾ ਸਕਦੀ ਹੈ। ਪਰ ਉਨ੍ਹਾਂ ਦੀ ਯਾਤਰਾ ਦੀ ਪੁਸ਼ਟੀ ਨਹੀਂ ਹੈ। ਬ੍ਰਿਟੇਨ 29 ਮਾਰਚ ਨੂੰ ਈ.ਯੂ. ਤੋਂ ਵੱਖ ਹੋ ਸਕਦਾ ਹੈ, ਪਰ ਪ੍ਰਧਾਨ ਮੰਤਰੀ ਥੈਰੇਸਾ ਮੇਅ ਸੰਸਦ ਨੂੰ ਇਸ ਗੱਲ ਲਈ ਮਨਾਉਣ ਲਈ ਸੰਘਰਸ਼ ਕਰ ਰਹੀ ਹੈ ਕਿ ਵੱਖ ਹੋਣ ਦੇ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਜਾਵੇ। 

Sunny Mehra

This news is Content Editor Sunny Mehra