ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਆਏ ਨਵੇਂ ਮਹਿਮਾਨ ਦੀ ਪਹਿਲੀ ਝਲਕ ਆਈ ਸਾਹਮਣੇ

04/24/2018 3:25:40 AM


ਲੰਡਨ — ਡਚੇਸ ਆਫ ਕੈਂਬ੍ਰਿਜ਼ ਕੇਟ ਮਿਡਲਟਨ ਨੇ ਸੋਮਵਾਰ ਸ਼ਾਮ ਪੁੱਤਰ ਨੂੰ ਜਨਮ ਦਿੱਤਾ। ਇਹ ਉਨ੍ਹਾਂ ਦੀ ਅਤੇ ਪ੍ਰਿੰਸ ਵਿਲੀਅਮ ਦੀ ਤੀਜੀ ਔਲਾਦ ਹੈ। ਉਥੇ ਹੀ ਕੇਂਸਿੰਗਟਨ ਪੈਲੇਸ ਨੇ ਤੀਜੇ ਬੱਚੇ ਦਾ ਐਲਾਨ ਕੀਤਾ ਜਿਸ ਦਾ ਜਨਮ ਸੋਮਵਾਰ 11 ਵਜੇ ਹੋਇਆ। ਆਪਣੇ ਪੁੱਤਰ ਦੇ ਜਨਮ ਸਮੇਂ ਪ੍ਰਿੰਸ ਵਿਲੀਅਮ ਹਸਪਤਾਲ 'ਚ ਮੌਜੂਦ ਸਨ।
 

ਰਾਇਲ ਪੈਲੇਸ ਦੇ ਬੁਲਾਰੇ ਨੇ ਕਿਹਾ ਕਿ ਬੱਚਾ ਅਤੇ ਕੇਟ ਦੋਵੇਂ ਹੀ ਠੀਕ ਹਨ। ਉਥੇ ਰਾਇਲ ਫੈਮਿਲੀ ਦੇ ਸੀਨੀਅਰ ਮੈਂਬਰਜ਼ ਇਸ ਖਬਰ ਨੂੰ ਸੁਣ ਕੇ ਬਹੁਤ ਖੁਸ਼ ਹਨ।

ਕੇਂਸਿੰਗਟਨ ਪੈਲੇਸ ਨੇ ਕਿਹਾ ਕਿ ਬੱਚੇ ਦਾ ਨਾਂ ਜਲਦ ਹੀ ਐਲਾਨ ਕੀਤਾ ਜਾਵੇਗਾ। ਰਾਇਲ ਫੈਮਿਲੀ ਦੇ ਨਵੇਂ ਮੈਂਬਰ ਦਾ ਜਨਮ ਲੰਡਨ ਦੇ ਸੇਂਟ ਮੈਰੀ ਹਸਪਤਾਲ 'ਚ ਹੋਇਆ। ਜ਼ਿਕਰਯੋਗ ਹੈ ਕਿ ਪ੍ਰਿੰਸ ਜਾਰਜ ਅਤੇ ਕਵੀਨ ਸ਼ਾਰਲੋਟ (ਪ੍ਰਿੰਸ ਵਿਲੀਅਮ ਦੇ ਬੱਚੇ) ਦਾ ਜਨਮ ਵੀ ਇਸ ਹਸਪਤਾਲ 'ਚ ਹੋਇਆ ਸੀ। ਕੇਟ ਨੂੰ ਸੋਮਵਾਰ ਸਵੇਰੇ 6 ਵਜੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ।

ਸ਼ਾਹੀ ਜੋੜਾ ਪਹਿਲਾਂ ਤੋਂ ਹੀ ਇਕ ਪੁੱਤਰ ਜਾਰਜ ਅਤੇ ਧੀ ਪ੍ਰਿੰਸੇਸ ਸ਼ਾਰਲੋਟ ਦੇ ਮਾਤਾ-ਪਿਤਾ ਹਨ। ਪ੍ਰਿੰਸ ਵਿਲੀਯਮ ਦਾ ਇਹ ਪੁੱਤਰ ਸ਼ਾਹੀ ਗੱਦੀ ਦਾ ਪੰਜਵਾ ਉਮੀਦਵਾਰ ਹੋਵੇਗਾ। ਇਸ ਦੌੜ 'ਚ ਉਸ ਦੇ ਅੱਗੇ ਉਸ ਦੇ ਦਾਦਾ ਪ੍ਰਿੰਸ ਚਾਰਲਸ, ਪਿਤਾ ਪ੍ਰਿੰਸ ਵਿਲੀਅਮ, ਭਰਾ ਪ੍ਰਿੰਸ ਜਾਰਜ ਅਤੇ ਵੱਡੀ ਭੈਣ ਪ੍ਰਿੰਸੇਸ ਸ਼ਾਰਲੋਟ ਹੈ।

 

ਇਸ ਨਵੇਂ ਮਹਿਮਾਨ ਦੇ ਆਉਣ ਨਾਲ ਉਨ੍ਹਾਂ ਦੇ ਚਾਚਾ ਪ੍ਰਿੰਸ ਹੈਰੀ ਸ਼ਾਹੀ ਗੱਦੀ ਦੇ 6ਵੇਂ ਨੰਬਰ ਦੇ ਉਮੀਦਵਾਰ ਹੋ ਗਏ ਹਨ।