ਅੱਖਾਂ ਦੀ ਸਫਾਈ ਦਾ ਇਹ ਤਰੀਕਾ ਜਾਣ ਤੁਸੀਂ ਹੋ ਜਾਓਗੇ ਹੈਰਾਨ

09/10/2017 5:02:13 PM

ਬੀਜਿੰਗ— ਚੀਨ ਆਪਣੀਆਂ ਨਵੀਆਂ-ਨਵੀਆਂ ਖੋਜਾਂ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਜਿੱਥੇ ਚੀਨ ਨੇ ਤਕਨੀਕੀ ਖੇਤਰ ਵਿਚ ਉਚਾਈਆਂ ਨੂੰ ਛੂਹਿਆ ਹੈ, ਉੱਥੇ ਵਿਗਿਆਨ ਦੇ ਖੇਤਰ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।
ਉਂਝ ਤਾਂ ਅੱਖਾਂ ਦੀ ਸਫਾਈ ਕਰਨ ਦੇ ਕਈ ਤਰੀਕਿਆਂ ਬਾਰੇ ਤੁਸੀਂ ਜਾਣਦੇ ਹੋ ਪਰ ਚੀਨ ਵਿਚ ਸ਼ਿਆਂਗ ਨਾਂ ਦਾ ਇਕ ਵਿਅਕਤੀ ਅਨੋਖੇ ਤਰੀਕੇ ਨਾਲ ਅੱਖਾਂ ਦੀ ਸਫਾਈ ਕਰਦਾ ਹੈ। ਸ਼ਿਆਂਗ ਤਿੱਖੇ ਬਲੈਡ ਨਾਲ ਅੱਖਾਂ ਦੀ ਸਫਾਈ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤਰੀਕੇ ਨਾਲ ਅੱਜ ਤੱਕ ਕਦੇ ਕਿਸੇ ਮਰੀਜ਼ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
40 ਸਾਲਾਂ ਤੋਂ ਵਰਤ ਰਹੇ ਹਨ ਇਹੀ ਤਰੀਕਾ
62 ਸਾਲਾ ਸ਼ਿਆਂਗ ਬੀਤੇ 40 ਸਾਲਾਂ ਤੋਂ ਇਕ ਛੋਟਾ ਜਿਹਾ ਆਈ ਕਲੀਨਿੰਗ ਕਲੀਨਿਕ ਚਲਾ ਰਹੇ ਹਨ। ਅੱਖਾਂ ਦੀ ਅਨੋਖੇ ਤਰੀਕੇ ਨਾਲ ਸਫਾਈ ਕਰਨ ਦੇ ਤਰੀਕੇ ਕਾਰਨ ਉਨ੍ਹਾਂ ਦਾ ਕਲੀਨਿਕ ਚਰਚਾ ਵਿਚ ਹੈ। ਸ਼ਿਆਂਗ ਇਹ ਕੰਮ ਬਹੁਤ ਬਰੀਕੀ ਨਾਲ ਕਰਦੇ ਹਨ ਅਤੇ ਇਸ ਨਾਲ ਮਰੀਜ਼ਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਬਲਕਿ ਫਾਇਦਾ ਹੁੰਦਾ ਹੈ। ਉਨ੍ਹਾਂ ਦੀ ਨਜ਼ਰ ਪਹਿਲਾਂ ਨਾਲੋਂ ਬਿਹਤਰ ਹੋ ਜਾਂਦੀ ਹੈ।