ਨੀਂਦਰਲੈਂਡ ''ਚ ਵੈਨ ਨੇ ਪੈਦਲ ਲੋਕਾਂ ਨੂੰ ਦਰੜਿਆ, 1 ਦੀ ਮੌਤ ਤੇ 3 ਜ਼ਖਮੀ

06/18/2018 1:11:54 PM

ਨੀਂਦਰਲੈਂਡ— ਨੀਂਦਰਲੈਂਡ ਦੇ ਸ਼ਹਿਰ ਹੇਗ 'ਚ ਸੋਮਵਾਰ ਤੜਕਸਾਰ ਇਕ ਵੈਨ ਨੇ ਪੈਦਲ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਇਕ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਦਰਅਸਲ ਨੀਂਦਰਲੈਂਡ ਵਿਚ ਮਿਊਜ਼ਿਕ ਫੈਸਟੀਵਲ ਹੋ ਰਿਹਾ ਹੈ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਹ ਘਟਨਾ ਤੜਕਸਾਰ 4.00 ਵਜੇ ਦੀ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। 
ਪੁਲਸ ਨੇ ਦੱਸਿਆ ਕਿ ਸ਼ਹਿਰ ਵਿਚ ਤਿੰਨ ਦਿਨਾਂ ਪਿਕਪੌਪ ਡੱਚ ਮਿਊਜ਼ਿਕ ਫੈਸਟੀਵਲ ਚੱਲ ਰਿਹਾ ਹੈ ਅਤੇ ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਹਾਦਸੇ ਦੇ ਪਿੱਛੇ ਦਾ ਕਾਰਨ ਕੀ ਸੀ। ਪੁਲਸ ਵੈਨ ਡਰਾਈਵਰ ਦੀ ਭਾਲ ਕਰ ਰਹੀ ਹੈ।