ਲੰਡਨ ਤੋਂ ਬਾਅਦ ਦਿ ਹੇਗ 'ਚ ਹੋਈ ਛੁਰੇਬਾਜ਼ੀ, ਤਿੰਨ ਨਾਬਾਲਗ ਜ਼ਖਮੀ

11/30/2019 8:37:42 AM

ਨੀਦਰਲੈਂਡ— ਸ਼ੁੱਕਰਵਾਰ ਨੂੰ 'ਦਿ ਹੇਗ' 'ਚ ਸ਼ੁੱਕਰਵਾਰ ਨੂੰ ਛੁਰੇਬਾਜ਼ੀ ਦੀ ਘਟਨਾ 'ਚ ਤਿੰਨ ਨਾਬਾਲਗ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਉਹ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ। ਘਟਨਾ ਸ਼ਹਿਰ ਦੇ ਮੱਧ 'ਚ ਇਕ ਡਿਪੋਰਟਮੈਂਟ ਸਟੋਰ 'ਚ ਵਾਪਰੀ।

ਜ਼ਿਕਰਯੋਗ ਹੈ ਕਿ ਇਹ ਘਟਨਾ ਬ੍ਰਿਟੇਨ ਦੇ ਮਸ਼ਹੂਰ ਲੰਡਨ ਬ੍ਰਿਜ ਨੇੜੇ ਸ਼ੁੱਕਰਵਾਰ ਨੂੰ ਹੋਈ ਛੁਰੇਬਾਜ਼ੀ ਦੀ ਘਟਨਾ ਦੇ ਕੁੱਝ ਘੰਟੇ ਬਾਅਦ ਵਾਪਰੀ। ਦਿ ਹੇਗ ਪੁਲਸ ਨੇ ਟਵੀਟ ਕੀਤਾ,'ਗ੍ਰੇਟੋ ਮਾਰਕਸਟਸਟ੍ਰਾਟ 'ਚ ਹੋਈ ਘਟਨਾ 'ਚ ਜ਼ਖਮੀ ਹੋਏ ਤਿੰਨ ਲੋਕ ਨਾਬਾਲਗ ਹਨ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ 'ਚ ਹਾਂ।'' ਪੁਲਸ ਨੇ ਕਿਸੇ ਵੀ ਜ਼ਖਮੀ ਦੀ ਉਮਰ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਅਸੀਂ ਹਮਲਾਵਰ ਦੀ ਭਾਲ ਕਰ ਰਹੇ ਹਾਂ। ਬਾਕੀ ਜਾਂਚ ਜਾਰੀ ਹੈ। ਸਮਾਚਾਰ ਏਜੰਸੀ ਨੇ ਪੁਲਸ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਹੁਣ ਹਰ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ

ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਵਿਚਕਾਰ ਪੁਲਸ ਨੇ ਦੱਸਿਆ ਕਿ ਸਾਂਵਲੇ ਰੰਗ ਦੇ ਘੁੰਗਰਾਲੇ ਵਾਲਾਂ ਵਾਲੇ ਸ਼ੱਕੀ ਵਿਅਕਤੀ ਨੂੰ ਉਹ ਲੱਭ ਰਹੇ ਹਨ, ਜਿਸ ਦੀ ਉਮਰ 40 ਤੋਂ 50 ਦੇ ਵਿਚਕਾਰ ਹੈ।


Related News