ਨੀਦਰਲੈਂਡ ਦੇ PM ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਕਰਨਗੇ ਮੁਲਾਕਾਤ

07/12/2019 7:27:25 PM

ਦਿ ਹੇਗ - ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਗਲੇ ਹਫਤੇ ਮਿਲਣਗੇ। ਇਹ ਮੁਲਾਕਾਤ ਫਾਰਸ ਦੀ ਖਾੜੀ 'ਚ ਅਮਰੀਕੀ ਜਹਾਜ਼ਾਂ ਨੂੰ ਨੀਦਰਲੈਂਡ ਵੱਲੋਂ ਸੁਰੱਖਿਆ ਪ੍ਰਦਾਨ ਕਰਨ ਦੀ ਅਮਰੀਕੀ ਅਪੀਲ ਦੀਆਂ ਰਿਪੋਰਟਾਂ ਵਿਚਾਲੇ ਹੋ ਰਹੀ ਹੈ।
ਨੀਦਰਲੈਂਡ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰੂਟੇ ਅਗਲੇ ਵੀਰਵਾਰ ਨੂੰ ਟਰੰਪ ਨਾਲ ਵ੍ਹਾਈਟ ਹਾਊਸ 'ਚ ਮੁਲਾਕਾਤ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ 2-ਪੱਖੀ ਸਬੰਧ, ਅੰਤਰਰਾਸ਼ਟਰੀ ਕਾਰੋਬਾਰ, ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਹੋਵੇਗੀ। ਪਿਛਲੇ ਮਹੀਨੇ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਮਾਰਕ ਇਸਪਰ ਨੇ ਬ੍ਰਸੈਲਸ 'ਚ ਹੋਈ ਬੈਠਕ ਤੋਂ ਬਾਅਦ ਆਖਿਆ ਕਿ ਨਾਟੋ ਸਹਿਯੋਗੀਆਂ ਨੇ ਅੰਤਰਰਾਸ਼ਟਰੀ ਜਲ ਮਾਰਗ ਨੂੰ ਈਰਾਨ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਅੰਤਰਰਾਸ਼ਟਰੀ ਯਤਨ 'ਚ ਸਹਿਯੋਗ ਦੇਣ 'ਤੇ ਸਪੱਸ਼ਟ ਵਚਨਬੱਧਤਾ ਨਹੀਂ ਜਤਾਈ।

Khushdeep Jassi

This news is Content Editor Khushdeep Jassi