ਨੀਦਰਲੈਂਡ ''ਚ ਹੀਟਵੇਵ ਦਾ ਕਹਿਰ, ਕਰੀਬ 400 ਲੋਕਾਂ ਦੀ ਮੌਤ

08/09/2019 1:41:43 PM

ਐਮਸਟਡਰਮ (ਬਿਊਰੋ)— ਨੀਦਰਲੈਂਡ ਵਿਚ ਹੀਟਵੇਵ ਦਾ ਕਹਿਰ ਜਾਰੀ ਹੈ। ਇੱਥੇ ਹੀਟਵੇਵ ਨਾਲ ਕਰੀਬ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡੱਚ ਰਾਸ਼ਟਰੀ ਅੰਕੜਾ ਏਜੰਸੀ (ਸੀ.ਬੀ.ਐੱਸ.) ਮੁਤਾਬਕ 22 ਜੁਲਾਈ ਨੂੰ ਸ਼ੁਰੂ ਹੋਏ ਹਫਤੇ ਦੌਰਾਨ ਨੀਦਰਲੈਂਡ ਵਿਚ ਹੁਣ ਤੱਕ ਕੁੱਲ 2,964 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀ.ਬੀ.ਐੱਸ. ਮੁਤਾਬਕ ਗਰਮੀਆਂ ਵਿਚ ਔਸਤ ਹਫਤੇ ਦੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਿਚ 15 ਫੀਸਦੀ ਦਾ ਵਾਧਾ ਹੋਇਆ।

ਸੀ.ਬੀ.ਐੱਸ. ਮੁਤਾਬਕ ਪੂਰੇ ਯੂਰਪ ਵਿਚ ਜੁਲਾਈ ਦੇ ਅਖੀਰ ਵਿਚ ਗਰਮੀ ਦੇ ਤਾਪਮਾਨ ਵਿਚ ਗਿਰਾਵਟ ਆਈ ਪਰ 25 ਜੁਲਾਈ ਨੂੰ ਨੀਦਰਲੈਂਡ ਵਿਚ ਰਿਕਾਰਡ 40 ਡਿਗਰੀ ਸੈਲਸੀਅਸ ਤਾਪਮਾਨ ਪਾਇਆ ਗਿਆ। ਜ਼ਿਆਦਾਤਰ ਮੌਤਾਂ ਨੀਦਰਲੈਂਡ ਦੇ ਪੂਰਬ ਵਿਚ ਹੋਈਆਂ। ਦੇਸ਼ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਇੱਥੇ ਤਾਪਮਾਨ ਸਭ ਤੋਂ ਵੱਧ ਸੀ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਹਫਤੇ ਦੌਰਾਨ ਨੀਦਰਲੈਂਡ ਵਿਚ ਮੌਤ ਦਰ ਵਿਚ ਕਾਫੀ ਵਾਧਾ ਹੋਇਆ ਹੈ। ਜਲਵਾਯੂ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਗ੍ਰੀਨਹਾਊਸ ਗੈਸ ਦੀ ਨਿਕਾਸੀ ਕਾਰਨ ਗਰਮੀ ਦਾ ਕਹਿਰ ਸਧਾਰਨ ਨਾਲੋਂ ਵੱਧ ਹੈ।

Vandana

This news is Content Editor Vandana