ਨੇਤਨਯਾਹੂ ਦੀ ਪੇਸ਼ਕਸ਼, ਅਗਲੇ ਸਾਲ ਕ੍ਰਿਸਮਸ 'ਤੇ ਬਣਨਗੇ 'ਟੂਰ ਗਾਈਡ'

12/25/2017 5:31:23 PM

ਯੇਰੂਸ਼ਲਮ(ਭਾਸ਼ਾ)— ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਦੁਨੀਆ ਭਰ ਦੇ ਈਸਾਈਆਂ ਨਾਲ ਵਾਅਦਾ ਕੀਤਾ ਹੈ ਕਿ ਅਗਲੇ ਕ੍ਰਿਸਮਸ ਵਿਚ ਉਹ 'ਟੂਰ ਗਾਈਡ' ਬਣ ਕੇ ਉਨ੍ਹਾਂ ਨੂੰ ਦੇਸ਼ ਦੇ ਪਵਿੱਤਰ ਸਥਾਨਾਂ ਦੀ ਸੈਰ ਕਰਾਉਣਗੇ। ਯੇਰੁਸ਼ਲਮ ਦਾ ਯਹੂਦੀਆਂ, ਮੁਸਲਮਾਨਾਂ ਅਤੇ ਈਸਾਈਆਂ ਲਈ ਡੂੰਘਾ ਮਹੱਤਵ ਹੈ। ਉਥੇ ਯਹੂਦੀਆਂ ਦੇ ਪਵਿੱਤਰ ਸਥਾਨ, ਇਸਲਾਮ ਦੇ ਤੀਜੇ ਪਵਿੱਤਰ ਸਥਾਨ ਅਤੇ ਈਸਾ ਮਸੀਹ ਦੇ ਜੀਵਨ ਨਾਲ ਜੁੜੇ ਅਹਿਮ ਈਸਾਈ ਧਾਰਮਿਕ ਸਥਾਨ ਹਨ।
ਨੇਤਾਨਯਾਹੂ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, 'ਮੈਨੂੰ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਹੋਣ ਦਾ ਬਹੁਤ ਮਾਣ ਹੈ। ਇਹ ਇਕ ਅਜਿਹਾ ਦੇਸ਼ ਹੈ ਜੋ ਆਪਣੇ ਈਸਾਈ ਨਾਗਰਿਕਾਂ ਅਤੇ ਦੁਨੀਆਭਰ ਦੇ ਈਸਾਈ ਦੋਸਤਾਂ ਨੂੰ ਪਹਿਲਾਂ 'ਮੈਰੀ ਕ੍ਰਿਸਮਸ' ਕਹਿੰਦਾ ਹੈ। ਮੈਨੂੰ ਮਾਣ ਹੈ ਕਿ ਇਜ਼ਰਾਇਲ ਇਕ ਅਜਿਹਾ ਦੇਸ਼ ਹੈ, ਜਿੱਥੇ ਈਸਾਈਆਂ ਦਾ ਨਾ ਸਿਰਫ ਅਸਤਿਤਵ ਹੈ ਸਗੋਂ ਉਨ੍ਹਾਂ ਨੇ ਇੱਥੇ ਤਰੱਕੀ ਵੀ ਕੀਤੀ ਹੈ।' ਉਨ੍ਹਾਂ ਕਿਹਾ, ਕਿਉਂਕਿ ਅਸੀਂ ਲੋਕਾਂ ਵਿਚਕਾਰ ਇਸ ਦੋਸਤੀ 'ਤੇ ਯਕੀਨ ਕਰਦੇ ਹਾਂ, ਅਸੀਂ ਹਰ ਵਿਅਕਤੀ ਦੇ ਆਪਣੇ ਪਵਿੱਤਰ ਸਥਾਨਾਂ 'ਤੇ ਪੂਜਾ ਕਰਨ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਹੁਣ ਮੇਰੇ ਕੋਲ ਆਪਣੇ ਈਸਾਈ ਦੋਸਤਾਂ ਲਈ ਇਕ ਪ੍ਰਸਤਾਵ ਹੈ। ਮੈਂ ਅਗਲੇ ਸਾਲ ਕ੍ਰਿਸਮਸ 'ਤੇ ਉਨ੍ਹਾਂ ਲੋਕਾਂ ਨੂੰ ਖੁਦ ਤੋਂ ਘੁੰਮਾਉਣ ਲੈ ਜਾਵਾਂਗਾ ਜੋ ਇਜ਼ਰਾਇਲ ਆਉਣਗੇ। ਸੱਚੀ ਵਿਚ ਮੈਂ ਤੁਹਾਡਾ ਗਾਈਡ ਹੋਵਾਂਗਾ।' ਨੇਤਨਯਾਹੁ ਨੇ ਕਿਹਾ, ਤੁਸੀਂ ਉਨ੍ਹਾਂ ਸਥਾਨਾਂ ਦੇ ਬਾਰੇ ਵਿਚ ਸੋਚੋ ਜਿੱਥੇ ਤੁਸੀਂ ਜਾ ਸਕਦੇ ਹੋ। ਉਨ੍ਹਾਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਜ਼ਰਾਇਲ ਦੇ ਯੇਰੂਸ਼ਲਮ ਵਿਚ ਆਓ ਅਤੇ ਸਾਰਿਆਂ ਨੂੰ 'ਮੈਰੀ ਕ੍ਰਿਸਮਸ'।


Related News