85 ਸਾਲਾਂ ਬਾਅਦ ''ਜਲ ਦੈਂਤ'' ਦਾ ਸੱਚ ਆਇਆ ਸਾਹਮਣੇ, ਲੋਕਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

07/20/2017 8:26:42 AM

ਸਕਾਟਲੈਂਡ— ਸੋਸ਼ਲ ਮੀਡੀਆ 'ਤੇ ਇਕ ਵੀਡੀਓ 85 ਸਾਲ ਪਹਿਲਾਂ ਵਾਇਰਲ ਹੋਇਆ ਸੀ ਜਿਸ 'ਚ ਇਕ ਅਜੀਬ ਜਾਨਵਰ ਦੇਖਣ ਨੂੰ ਮਿਲਿਆ ਸੀ। ਜਿਸ ਨੂੰ 'ਜਲ ਦੈਂਤ' ਕਿਹਾ ਜਾਣ ਲੱਗਾ ਸੀ। ਹੁਣ ਉਸ ਦਾ ਸੱਚ ਸਾਹਮਣੇ ਆਇਆ ਹੈ। ਇਸ ਰਹੱਸਮਈ ਜਾਨਵਰ ਦੀ ਗੁੱਥੀ ਸੁਲਝ ਗਈ ਹੈ। ਕਿਲੇਰਨ ਦੇ ਪੱਛਮੀ ਸਟਰਲਿੰਗਸ਼ਾਇਰ 'ਚ ਜਦ 66 ਸਾਲ ਦੇ ਜਿਮੀ ਰਾਈਟ ਆਪਣੇ ਕੁੱਤੇ ਨਾਲ ਸੈਰ 'ਤੇ ਨਿਕਲਿਆ ਤਾਂ ਉਸ ਨੇ ਇਹ ਅਜੀਬ ਚੀਜ਼ ਦੇਖੀ। ਉਸ ਨੇ ਤਸਵੀਰਾਂ ਖਿੱਚ ਕੇ ਫੇਸਬੁੱਕ 'ਤੇ ਪਾਈਆਂ ਅਤੇ ਲੋਕਾਂ ਅੰਦਰ ਇਸ ਨੂੰ ਜਾਨਣ ਦੀ ਰੁਚੀ ਪੈਦਾ ਹੋਈ। ਤਸਵੀਰਾਂ ਦੇਖ ਕੇ ਲੱਗਦਾ ਸੀ ਕਿ ਇਹ ਡਾਇਨਾਸੋਰ ਹੈ ਫਿਰ ਇਸ ਨੂੰ ਜਲ ਦੈਂਤ ਕਿਹਾ ਜਾਣ ਲੱਗਾ। 


ਹੁਣ ਇਸ ਦਾ ਸੱਚ ਸਾਹਮਣੇ ਆਇਆ ਹੈ। ਸਕਾਟਲੈਂਡ ਦੇ ਐਡਿਨਬਰਗ ਤੋਂ 150 ਮੀਲ ਦੂਰ ਸਥਿਤ ਲਾਕ ਨੇਸ ਝੀਲ 'ਚ ਕਦੇ-ਕਦੇ ਇਸ ਦੇ ਗੂੜ੍ਹੇ-ਕਾਲ ਪਾਣੀ 'ਚ ਅਜੀਬ ਲਹਿਰਾਂ ਉੱਠਦੀਆਂ ਹਨ ਅਤੇ ਪਾਣੀ ਕਿਸੇ ਜੀਵ ਦੇ ਸਿਰ ਵਾਂਗ ਦਿਖਾਈ ਦੇਣ ਲੱਗਦਾ ਹੈ।

ਅਸਲ 'ਚ ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਗਾਰਥ ਵਿਲੀਅਮਜ਼ ਨੇ ਆਪਣੀ ਕਿਤਾਬ 'ਚ ਦਾਅਵਾ ਕੀਤਾ ਹੈ ਕਿ ਇਕ ਪੀ.ਆਰ ਫਰਮ ਨੇ ਜਲ-ਦੈਂਤ ਦੀ ਝੂਠੀ ਕਹਾਣੀ ਬਣਾਈ ਸੀ ਕਿਉਂਕਿ 1930 'ਚ ਮੰਦੀ ਦੀ ਹਾਲਤ 'ਚ ਸੈਲਾਨੀਆਂ ਦੀ ਗਿਣਤੀ ਘੱਟ ਗਈ ਸੀ ਅਤੇ ਹੋਟਲ ਉਦਯੋਗਾਂ ਨੂੰ ਘਾਟਾ ਪੈ ਰਿਹਾ ਸੀ। ਇਸ ਲਈ ਇਕ ਕਰਮਚਾਰੀ ਨੇ ਇਹ ਝੂਠੀ ਕਹਾਣੀ ਬਣਾਈ ਅਤੇ ਬਿਨਾਂ ਸ਼ੱਕ ਉਹ ਇਸ ਕੰਮ 'ਚ ਸਫਲ ਰਹੇ। ਕਿਹਾ ਜਾ ਰਿਹਾ ਕਿ ਲਾਕ ਨੇਸ ਝੀਲ ਕਾਰਨ ਇੱਥੇ ਸੈਲਾਨੀ ਉਦਯੋਗਾਂ ਨੂੰ ਸਲਾਨਾ 3 ਕਰੋੜ ਦਾ ਮੁਨਾਫਾ ਹੁੰਦਾ ਹੈ। ਹੁਣ ਤਕ ਜਲ ਦੈਂਤ ਨੂੰ ਲੱਭਣ ਲਈ ਲੱਖਾਂ ਖੋਜ ਦਲਾਂ ਨੇ ਪੈਸੇ ਬਰਬਾਦ ਕਰ ਦਿੱਤੇ ਪਰ ਜੇਕਰ ਇਹ ਸੱਚ ਹੁੰਦਾ ਤਾਂ ਹੀ ਕਿਸੇ ਨੂੰ ਮਿਲਣਾ ਸੀ।  ਇਸ ਸੱਚ ਨੂੰ ਜਾਣ ਲੱਖਾਂ ਰੁਪਏ ਖਰਚਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਹੱਥ-ਮਲਦੇ ਰਹਿ ਗਏ।