ਨੇਪਾਲ ਨੇ ਵਿਦੇਸ਼ੀ ਸੈਲਾਨੀਆਂ ਲਈ ਹਟਾਇਆ ਕੁਆਰੰਟਾਈਨ ਨਿਯਮ, ਰੱਖੀ ਇਹ ਸ਼ਰਤ

03/26/2021 2:51:12 PM

ਕਾਠਮੰਡੂ : ਸੈਰ-ਸਪਾਟੇ ਦੇ ਚਾਹਵਾਨ ਲੋਕਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨੇਪਾਲ ਨੇ ਦੇਸ਼ ’ਚ ਆਉਣ ਵਾਲ ਸੈਲਾਨੀਆਂ ਲਈ ਕੁਆਰੰਟਾਈਨ ਦਾ ਨਿਯਮ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸ਼ਰਤ ਵੀ ਰੱਖੀ ਹੈ ਕਿ ਸੈਲਾਨੀਆਂ ਨੇ ਕੋਰੋਨਾ ਦੀਆਂ ਦੋਵੇਂ ਡੋਜ਼ ਲਗਵਾਈਆਂ ਹੋਣ। ਵੀਰਵਾਰ ਨੂੰ ਪ੍ਰਸ਼ਾਸਨ ਵਲੋਂ ਦਿੱਤੇ ਗਏ ਹੁਕਮ ਮੁਤਾਬਕ ਵਿਦੇਸ਼ੀ ਸੈਲਾਨੀਆਂ ਲਈ ਕੁਆਰੰਟਾਈਨ ਨਿਯਮ ਨੂੰ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਕੋਰੋਨਾ ਦੀ ਲਾਗ (ਮਹਾਮਾਰੀ) ਕਾਰਨ ਟੈ੍ਰਵਲ ਐਂਡ ਟੂਰਿਜ਼ਮ ਸੈਕਟਰ ’ਚ ਹੋਏ ਨੁਕਸਾਨ ਨੂੰ ਦੇਖਦਿਆਂ ਲਿਆ ਗਿਆ ਹੈ।

ਜਮ੍ਹਾ ਕਰਾਉਣੀ ਪਵੇਗੀ ਟੀਕਾਕਰਨ ਦੀ ਰਿਪੋਰਟ 

ਸੈਰ-ਸਪਾਟਾ ਮੰਤਰਾਲਾ ਦੀ ਵੈੱਬਸਾਈਟ ’ਤੇ ਵੀਰਵਾਰ ਨੂੰ ਪੋਸਟ ਕੀਤੇ ਨਵੇਂ ਟ੍ਰੈਵਲ ਪ੍ਰੋਟੋਕਾਲ ਅਨੁਸਾਰ ਨੇਪਾਲ ’ਚ ਦਾਖਲ ਹੋਣ ਵਾਲੇ ਸੈਲਾਨੀਆਂ ਨੂੰ ਆਪਣੀ ਟੀਕਾਕਰਨ ਰਿਪੋਰਟ ਜਮ੍ਹਾ ਕਰਾਉਣੀ ਹੋਵੇਗੀ। ਨੇਪਾਲ ਆਉਣ ਦੇ ਚਾਹਵਾਨ ਸੈਲਾਨੀ ਆਪਣੇ ਦੇਸ਼ ’ਚੋਂ ਨਿਕਲਣ ਤੋਂ 72 ਘੰਟੇ ਪਹਿਲਾਂ ਇਹ ਰਿਪੋਰਟ ਜਮ੍ਹਾ ਕਰਾਉਣ। ਇਕ ਨਕਾਰਾਤਮਕ ਪਾਲੀਮਰੇਜ਼ ਚੇਨ ਰਿਐਕਸ਼ਨ (ਪੀ. ਸੀ. ਆਰ.) ਟੈਸਟ ਰਿਪੋਰਟ ਜਮ੍ਹਾ ਕਰਨਾ ਵੀ ਇਥੇ ਜ਼ਰੂਰੀ ਕੀਤਾ ਗਿਆ ਹੈ।

ਨੇਪਾਲ ’ਚ ਦੁਬਾਰਾ ਟੈਸਟ ਕਰਾਉਣਾ ਹੋਵੇਗਾ ਲਾਜ਼ਮੀ

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਨੇਪਾਲ ਪਹੁੰਚਣ ਤੋਂ ਬਾਅਦ ਸੈਲਾਨੀਆਂ ਨੂੰ ਪੀ. ਸੀ. ਆਰ. ਟੈਸਟ ਵੀ ਕਰਾਉਣਾ ਹੋਵੇਗਾ ਅਤੇ ਇਸ ਦਾ ਖਰਚਾ ਉਨ੍ਹਾਂ ਨੂੰ ਆਪਣੇ ਕੋਲੋਂ ਚੁੱਕਣਾ ਪਵੇਗਾ। ਪਿਛਲੇ ਸਾਲ ਸਿਰਫ 2,30,085 ਵਿਦੇਸ਼ੀ ਸੈਲਾਨੀਆਂ ਨੇ ਹੀ ਨੇਪਾਲ ਦੀ ਯਾਤਰਾ ਕੀਤੀ ਸੀ। ਇਸ ਦੇ ਸਮਾਨ ਅੰਕੜਾ 1986 ’ਚ ਦਰਜ ਕੀਤਾ ਗਿਆ ਸੀ। 

Anuradha

This news is Content Editor Anuradha