ਨੇਪਾਲ ਜਹਾਜ਼ ਹਾਦਸਾ: ਮਾਰੇ ਗਏ ਚਾਰੇ ਭਾਰਤੀਆਂ ਦਾ ਪਸ਼ੂਪਤੀ ਮੰਦਰ ਨੇੜੇ ਕੀਤਾ ਗਿਆ ਸਸਕਾਰ

06/02/2022 5:52:17 PM

ਕਾਠਮੰਡੂ (ਭਾਸ਼ਾ)- ਨੇਪਾਲ ਦੇ ਮੁਸਤਾਂਗ ਜ਼ਿਲ੍ਹੇ ਦੀਆਂ ਪਹਾੜੀਆਂ ਵਿਚ ਹੋਏ ਜਹਾਜ਼ ਹਾਦਸੇ ਵਿਚ ਮਾਰੇ ਗਏ ਚਾਰ ਭਾਰਤੀਆਂ ਦੀਆਂ ਲਾਸ਼ਾਂ ਦਾ ਵੀਰਵਾਰ ਨੂੰ ਪਵਿੱਤਰ ਪਸ਼ੂਪਤੀਨਾਥ ਮੰਦਰ ਨੇੜੇ ਸਸਕਾਰ ਕਰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਤਾਰਾ ਏਅਰ ਦਾ ਕੈਨੇਡੀਅਨ-ਨਿਰਮਿਤ ਟਰਬੋਪ੍ਰੌਪ ਟਵਿਨ ਓਟਰ 9ਐਨ-ਏਈਟੀ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਚਾਰ ਭਾਰਤੀ, ਦੋ ਜਰਮਨ ਅਤੇ 13 ਨੇਪਾਲੀ ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। 

ਸੈਰ-ਸਪਾਟੇ ਵਾਲੇ ਸ਼ਹਿਰ ਪੋਖਰਾ ਤੋਂ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਜਹਾਜ਼ ਕਰੈਸ਼ ਹੋ ਗਿਆ ਅਤੇ ਇਸ ਵਿਚ ਸਵਾਰ ਸਾਰੇ ਲੋਕ ਮਾਰੇ ਗਏ। ਕਾਰੋਬਾਰੀ ਅਸ਼ੋਕ ਕੁਮਾਰ ਤ੍ਰਿਪਾਠੀ (54) ਅਤੇ ਉਸ ਦੀ ਠਾਣੇ ਨਿਵਾਸੀ ਪਤਨੀ ਆਪਣੇ ਬੇਟੇ ਧਨੁਸ਼ (22) ਅਤੇ ਬੇਟੀ ਰਿਤਿਕਾ (15) ਨਾਲ ਨੇਪਾਲ ਘੁੰਮਣ ਗਏ ਸਨ ਅਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ 'ਚ ਮਾਰੇ ਗਏ ਪਰਿਵਾਰ ਦੇ ਚਾਰ ਮੈਂਬਰਾਂ ਦਾ ਅੰਤਿਮ ਸਸਕਾਰ ਕਰਨ ਸਮੇਂ ਤ੍ਰਿਪਾਠੀ ਦਾ ਭਰਾ ਆਪਣੀ ਪਤਨੀ ਸਮੇਤ ਮੌਜੂਦ ਸੀ। ਕਾਠਮੰਡੂ ਵਿੱਚ ਪਸ਼ੂਪਤੀ ਨਾਥ ਮੰਦਰ ਬਾਗਮਤੀ ਨਦੀ ਦੇ ਕੰਢੇ ਸਥਿਤ ਹੈ। ਇਹ ਨੇਪਾਲ ਦੇ ਸਭ ਤੋਂ ਪ੍ਰਮੁੱਖ ਹਿੰਦੂ ਮੰਦਰਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਅਸ਼ੋਕ ਕੁਮਾਰ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਤ੍ਰਿਭੁਵਨ ਯੂਨੀਵਰਸਿਟੀ ਹਸਪਤਾਲ 'ਚ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-  ਜ਼ੇਲੇਂਸਕੀ ਦਾ ਵੱਡਾ ਬਿਆਨ, ਰੂਸ ਲਿਜਾਏ ਗਏ ਯੂਕ੍ਰੇਨ ਦੇ ਲੋਕਾਂ 'ਚ 2 ਲੱਖ ਬੱਚੇ ਸ਼ਾਮਲ  

ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਕ੍ਰੈਸ਼ ਹੋਏ ਤਾਰਾ ਏਅਰ ਦੇ ਜਹਾਜ਼ ਦੇ ਮਲਬੇ 'ਚੋਂ 21 ਲਾਸ਼ਾਂ ਨੂੰ ਕੱਢਿਆ, ਜਦਕਿ ਆਖਰੀ ਲਾਸ਼ ਮੰਗਲਵਾਰ ਨੂੰ ਹਾਦਸੇ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ। ਨੇਪਾਲ ਸਰਕਾਰ ਨੇ ਜਹਾਜ਼ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਅਗਵਾਈ ਸੀਨੀਅਰ ਏਅਰੋਨਾਟਿਕਲ ਇੰਜੀਨੀਅਰ ਰਤੀਸ਼ਚੰਦਰ ਲਾਲ ਸੁਮਨ ਕਰਨਗੇ। ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (CAAN) ਦੀ ਸ਼ੁਰੂਆਤੀ ਜਾਂਚ ਮੁਤਾਬਕ ਜਹਾਜ਼ ਹਾਦਸੇ ਦਾ ਕਾਰਨ ਖਰਾਬ ਮੌਸਮ ਸੀ। ਮੰਗਲਵਾਰ ਨੂੰ ਤਜਰਬੇਕਾਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪਹਾੜ ਗਾਈਡਾਂ ਦੀ ਮਦਦ ਨਾਲ ਜਹਾਜ਼ ਦਾ ਬਲੈਕ ਬਾਕਸ ਵੀ ਹਾਦਸੇ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ ਸੀ। ਬਲੈਕ ਬਾਕਸ, ਜਿਸ ਨੂੰ ਕਾਕਪਿਟ ਵੌਇਸ ਰਿਕਾਰਡਰ ਵੀ ਕਿਹਾ ਜਾਂਦਾ ਹੈ, ਜੋ ਕਾਕਪਿਟ ਵਿੱਚ ਰੇਡੀਓ ਗੱਲਬਾਤ ਅਤੇ ਹੋਰ ਆਵਾਜ਼ਾਂ ਜਿਵੇਂ ਕਿ ਪਾਇਲਟਾਂ ਵਿਚਕਾਰ ਸੰਚਾਰ, ਇੰਜਣ ਦੇ ਰੌਲੇ ਆਦਿ ਨੂੰ ਰਿਕਾਰਡ ਕਰਦਾ ਹੈ। ਇਹ ਜਹਾਜ਼ ਹਾਦਸੇ ਦੇ ਕਾਰਨਾਂ ਬਾਰੇ ਮਹੱਤਵਪੂਰਨ ਸੁਰਾਗ ਪ੍ਰਦਾਨ ਕਰ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News