ਨੇਪਾਲ: ਯਾਤਰੀ ਬੱਸ ਹਾਦਸਾਗ੍ਰਸਤ, 14 ਲੋਕਾਂ ਦੀ ਮੌਤ

12/15/2019 10:46:20 AM

ਕਾਠਮੰਡੂ (ਬਿਊਰੋ): ਨੇਪਾਲ ਵਿਚ ਐਤਵਾਰ ਨੂੰ ਇਕ ਦਰਦਨਾਕ ਬੱਸ ਹਾਦਸਾ ਵਾਪਰਿਆ। ਇੱਥੋਂ ਦੇ ਸਿੰਧੁਪਾਲਚੌਕ ਜ਼ਿਲੇ ਵਿਚ 40 ਯਾਤਰੀਆਂ ਨਾਲ ਭਰੀ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 14 ਲੌਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ।ਜ਼ਿਲਾ ਪੁਲਸ ਦਫਤਰ ਸਿੰਧੂਪਾਲਚੌਕ ਦੇ ਬੁਲਾਰੇ ਗਣੇਸ਼ ਖਨਾਲ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ 12 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।ਫਿਲਹਾਲ ਬਚਾਅ ਦਲ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਪੁਲਸ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਲਿਨਚੌਂਕ ਤੋਂ ਭਕਤਾਪੁਰ ਜਾਣ ਵਾਲੀ ਰਾਖਵੀਂ ਬੱਸ ਦਾ ਡਰਾਈਵਰ ਕੰਟਰੋਲ ਗਵਾ ਬੈਠਾ। ਅੱਜ ਸਵੇਰੇ ਕਰੀਬ ਸਾਢੇ 8 ਵਜੇ ਬੱਸ ਛੇ ਕਿਲੋਮੀਟਰ ਵਿਚ ਸੜਕ ਤੋਂ ਕਰੀਬ 500 ਮੀਟਰ ਹੇਠਾਂ ਡਿੱਗ ਪਈ। ਬੱਸ ਸ਼ਰਧਾਲੂਆਂ ਨੂੰ ਕਾਲੀਨਚੌਂਕ ਮੰਦਰ ਤੋਂ ਵਾਪਸ ਲਿਜਾ ਰਹੀ ਸੀ।ਇਕ ਅਨੁਮਾਨ ਮੁਤਾਬਕ ਬੱਸ ਵਿਚ ਘੱਟੋ-ਘੱਟ 32 ਲੋਕ ਸਵਾਰ ਸਨ। ਹਾਦਸੇ ਦੇ ਬਾਅਦ ਡਰਾਈਵਰ ਫਰਾਰ ਹੋ ਗਿਆ ਜਦਕਿ ਉਸ ਦਾ ਸਹਾਇਕ ਗੰਭੀਰ ਜ਼ਖਮੀ ਹੈ। ਪੁਲਸ ਨੇ ਕਿਹਾ ਕਿ ਉਹ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Vandana

This news is Content Editor Vandana