ਨੇਪਾਲ ਦਾ ਭਾਰਤੀ ਬੀਬੀਆਂ ਪ੍ਰਤੀ ਸਖ਼ਤ ਵਤੀਰਾ; ਨੇਪਾਲੀ ਨੂੰਹ ਬਣਨ ਦੇ 7 ਸਾਲ ਬਾਅਦ ਮਿਲੇਗੀ ਨਾਗਰਿਕਤਾ

06/22/2020 1:48:00 AM

ਕਾਠਮੰਡੂ - ਦੇਸ਼ ਦਾ ਵਿਵਾਦਤ ਨਵਾਂ ਨਕਸ਼ਾ ਪਾਸ ਕਰਾਉਣ ਤੋਂ ਬਾਅਦ ਨੇਪਾਲੀ ਸਰਕਾਰ ਨੇ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਨੇਪਾਲ ਦੀ ਓਲੀ ਸਰਕਾਰ ਨੇ ਨਾਗਰਿਕਤਾ ਕਾਨੂੰਨ ਵਿਚ ਵੱਡੇ ਬਦਲਾਅ ਦਾ ਫੈਸਲਾ ਕਰ ਭਾਰਤ ਦੀਆਂ ਧੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਹੁਣ ਨੂੰਹ ਬਣ ਕੇ ਨੇਪਾਲ ਜਾਣ ਵਾਲੀਆਂ ਭਾਰਤੀ ਧੀਆਂ ਨੂੰ ਉਥੋਂ ਦੀ ਨਾਗਰਿਕਤਾ ਲਈ 7 ਸਾਲ ਇੰਤਜ਼ਾਰ ਕਰਨਾ ਹੋਵੇਗਾ।

ਨੇਪਾਲ ਦੇ ਗ੍ਰਹਿ ਮੰਤਰੀ ਰਾਮ ਬਹਾਦੁਰ ਥਾਪਾ ਨੇ ਐਲਾਨ ਕੀਤਾ ਕਿ ਨਾਗਰਿਕਤਾ ਕਾਨੂੰਨ ਵਿਚ ਬਦਲਾਅ ਦਾ ਪ੍ਰਸਤਾਵ ਭਾਰਤ ਨੂੰ ਧਿਆਨ ਵਿਚ ਰੱਖ ਕੇ ਹੈ। ਬਦਲਾਅ ਦੇ ਤਹਿਤ ਜਦ ਕੋਈ ਭਾਰਤੀ ਲੜਕੀ ਨੇਪਾਲੀ ਵਿਅਕਤੀ ਨਾਲ ਵਿਆਹ ਕਰੇਗੀ ਤਾਂ ਉਸ ਨੂੰ ਉਸ ਦੇ ਨਾਲ 7 ਸਾਲ ਲਗਾਤਾਰ ਰਹਿਣ ਤੋਂ ਬਾਅਦ ਹੀ ਨੇਪਾਲ ਦੀ ਨਾਗਰਿਕਤਾ ਮਿਲੇਗੀ।

ਵਿਵਾਦ ਵਧਣ 'ਤੇ ਭਾਰਤ ਦਾ ਦਿੱਤਾ ਹਵਾਲਾ : ਵਿਵਾਦ ਵਧਣ 'ਤੇ ਰਾਮ ਬਹਾਦੁਰ ਥਾਪਾ ਨੇ ਕਿਹਾ ਕਿ ਇਸ ਨਿਯਮ ਵਿਚ ਕੁਝ ਅਲੱਗ ਨਹੀਂ ਕੀਤਾ ਹੈ। ਭਾਰਤ ਵੀ ਵਿਦੇਸ਼ੀ ਲੜਕੀਆਂ ਨੂੰ ਕਿਸੇ ਭਾਰਤੀ ਨਾਲ ਵਿਆਹ ਤੋਂ 7 ਸਾਲ ਬਾਅਦ ਹੀ ਨਾਗਰਿਕਤਾ ਦਿੰਦਾ ਹੈ। ਸਾਡਾ ਪ੍ਰਸਤਾਵ ਵੀ ਇਸੇ ਆਧਾਰ 'ਤੇ ਹੈ।

ਐਫ. ਐਮ. 'ਤੇ ਚੱਲ ਰਹੇ ਭਾਰਤੀ ਵਿਰੋਧੀ ਗਾਣੇ
ਨੇਪਾਲ ਹੁਣ ਭਾਰਤ ਵਿਰੋਧੀ ਪ੍ਰਚਾਰ ਵੀ ਕਰਨ ਲੱਗ ਪਿਆ ਹੈ। ਭਾਰਤ-ਨੇਪਾਲ ਵਿਵਾਦ ਵਿਚਾਲੇ ਨੇਪਾਲ ਦੇ ਐਫ. ਐਮ. ਰੇਡੀਓ ਵਿਚ ਭਾਰਤ ਵਿਰੋਧੀ ਗਾਣੇ ਚੱਲ ਰਹੇ ਹਨ। ਇਨ੍ਹਾਂ ਗਾਣਿਆਂ ਵਿਚ ਭਾਰਤ ਦੇ ਕਾਲਾਪਾਣੀ, ਲਿਪੁਲੇਖ ਅਤੇ ਲਿਮਪੀਯਾਧੁਰਾ ਨੂੰ ਨੇਪਾਲ ਦੀ ਭੂਮੀ ਦੱਸਿਆ ਜਾ ਰਿਹਾ ਹੈ। ਵਾਰ-ਵਾਰ ਗਾਣੇ ਚੱਲਣ ਤੋਂ ਬਾਅਦ ਸਰਹੱਦ 'ਤੇ ਰਹਿੰਦੇ ਲੋਕਾਂ ਨੇ ਹੁਣ ਐਫ. ਐਮ. ਰੇਡੀਓ ਸੁਣਨਾ ਬੰਦ ਕਰ ਦਿੱਤਾ ਹੈ।


Khushdeep Jassi

Content Editor

Related News