ਕੋਰੋਨਾ : ਨੇਪਾਲ 'ਚ ਕੌਮਾਂਤਰੀ ਉਡਾਣਾਂ 'ਤੇ 30 ਅਪ੍ਰੈਲ ਤਕ ਵਧੀ ਪਾਬੰਦੀ

04/07/2020 9:10:23 PM

ਕਾਠਮੰਡੂ- ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਣ ਨੇਪਾਲ ਨੇ ਕੌਮਾਂਤਰੀ ਉਡਾਣਾਂ 'ਤੇ 30 ਅਪ੍ਰੈਲ ਤਕ ਰੋਕ ਵਧਾ ਦਿੱਤੀ ਹੈ। ਜਦਕਿ ਘਰੇਲੂ ਉਡਾਣਾਂ 'ਤੇ 15 ਅਪ੍ਰੈਲ ਤਕ ਰੋਕ ਲਾਗੂ ਰਹੇਗੀ। ਦੱਸਣਯੋਗ ਹੈ ਕਿ ਨੇਪਾਲ ਸਰਕਾਰ ਨੇ ਦੇਸ਼ 'ਚ ਲਾਕਡਾਊਨ 15 ਅਪ੍ਰੈਲ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 7 ਅਪ੍ਰੈਲ ਤਕ ਨੇਪਾਲ 'ਚ ਲਾਕਡਾਊਨ ਦਾ ਆਦੇਸ਼ ਦਿੱਤਾ ਗਿਆ ਸੀ। ਜ਼ਿਆਦਾਤਰ ਦੇਸ਼ਾਂ ਨੇ ਆਪਣੇ ਦੇਸ਼ ਵਾਸੀਆਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ।

ਪਿਛਲੇ ਦਿਨੀਂ 3 ਅਪ੍ਰੈਲ ਨੂੰ ਭਾਰਤ ਅਤੇ ਨੇਪਾਲ 'ਚ ਲਾਗੂ ਲਾਕਡਾਊਨ, ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਰੋਕਥਾਮ ਲਈ ਅਤੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਸਥਿਤੀ ਆਮ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਗੋਰਖਪੁਰ 'ਚ ਇਕ ਮੀਟਿੰਗ ਹੋਈ, ਜਿਸ 'ਚ ਕੁਝ ਸੇਵਾਵਾਂ ਨੂੰ ਲੈ ਕੇ ਸਹਿਮਤੀ ਬਣੀ। ਇਸ ਬੈਠਕ 'ਚ ਸਰਹੱਦ 'ਤੇ ਜ਼ਰੂਰੀ ਸੇਵਾਵਾਂ ਦੇ ਸਹੀ ਢੰਗ ਨਾਲ ਸੰਚਾਲਨ 'ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਦੇ ਲੋਕ ਇਕ ਦੂਜੇ ਦੇ ਦੇਸ਼ 'ਚ ਯਾਤਰਾ ਕਰ ਸਕਣ।

ਇਸ ਤੋਂ ਇਲਾਵਾ ਤਬਲੀਗੀ ਜਮਾਤ ਦੇ ਕਾਰਜਕਾਲ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕੀਤੇ ਜਾਣ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਮੀਟਿੰਗ 'ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਲੋਕ ਇਕ ਦੂਜੇ ਦੇ ਦੇਸ਼ 'ਚ ਦਵਾਈ ਅਤੇ ਹੋਰ ਮੈਡੀਕਲ ਸੇਵਾਵਾਂ ਲਈ ਜਾ ਸਕਣਗੇ। ਮੀਟਿੰਗ 'ਚ ਇਹ ਵੀ ਤੈਅ ਹੋਇਆ ਹੈ ਕਿ ਲੋਕ ਆਪਣੀ ਦਵਾਈ ਅਤੇ ਇਲਾਜ਼ ਲਈ ਦੋਵਾਂ ਦੇਸ਼ਾਂ ਦਾ ਰੂਖ ਕਰਦੇ ਹਨ। ਅਜਿਹੇ 'ਚ ਸੀਮਾ 'ਤੇ ਕਿਸੇ ਵੀ ਐਮਰਜੰਸੀ ਸੇਵਾ ਨੂੰ ਨਾ ਰੋਕਿਆ ਜਾ ਜਾਵੇ। ਬੈਠਕ 'ਚ ਦੋਵਾਂ ਦੇਸ਼ਾਂ 'ਚ ਵੱਡੀ ਗਿਣਤੀ 'ਚ ਰੋਕੇ ਗੋਏ ਭਾਰਤੀ ਅਤੇ ਨੇਪਾਲੀ ਲੋਕਾਂ ਦੇ ਬਾਰੇ 'ਚ ਚਰਚਾ ਕੀਤੀ ਗਈ।

Karan Kumar

This news is Content Editor Karan Kumar