ਨੇਪਾਲ ਨੇ ਭਾਰਤ ਲਈ ਉਡਾਣਾਂ ਮੁੜ ਸ਼ੁਰੂ ਕਰਨ ਦਾ ਪੇਸ਼ ਕੀਤਾ ਪ੍ਰਸਤਾਵ

10/03/2020 4:23:00 PM

ਕਾਠਮੰਡੂ- ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਨੇਪਾਲ ਸਰਕਾਰ ਦੇ ਸੱਭਿਆਚਾਰਕ, ਸੈਲਾਨੀ ਅਤੇ ਨਾਗਰਿਕ ਹਵਾਈ ਮੰਤਰਾਲੇ ਨੇ ਭਾਰਤ ਲਈ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।  

ਮੰਤਰਾਲੇ ਨੇ 16-17 ਅਕਤੂਬਰ ਤੋਂ ਭਾਰਤ ਲਈ ਉਡਾਣ ਭਰਨ ਦਾ ਰਾਹ ਖੋਲ੍ਹ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ 25 ਮਾਰਚ ਦੇ ਬਾਅਦ ਤੋਂ ਭਾਰਤ ਲਈ ਕੋਈ ਨਿਯਮਿਤ ਉਡਾਣ ਨਹੀਂ ਸੀ। ਸ਼ੁੱਕਰਵਾਰ ਨੂੰ ਮੰਤਰਾਲੇ ਦੇ ਸੰਯੁਕਤ ਸਕੱਤਰ ਕਮਲ ਪ੍ਰਸਾਦ ਭੱਟਾਰਾਈ ਨੇ ਕਿਹਾ ਕਿ ਮੰਤਰਾਲੇ ਨੇ ਕੋਰੋਨਾ ਸੰਕਟ ਪ੍ਰਬੰਧਨ ਕੇਂਦਰ ਨੂੰ ਇਸ ਤਰ੍ਹਾਂ ਦਾ ਪ੍ਰਸਾਤਾਵ ਭੇਜਿਆ ਹੈ। 

ਪ੍ਰਸਤਾਵ ਮੁਤਾਬਕ ਜੋ ਲੋਕ ਨੇਪਾਲ ਆਉਣਾ ਚਾਹੁੰਦੇ ਹਨ, ਉਨ੍ਹਾਂ ਕੋਲ 72 ਘੰਟੇ ਪਹਿਲਾਂ ਤੱਕ ਦੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ। ਇਸ ਦੇ ਇਲਾਵਾ ਸਾਰੇ ਯਾਤਰੀਆਂ ਨੂੰ ਇਕਾਂਤਾਵਾਸ ਹੋਣਾ ਹੋਵੇਗਾ। ਪੀ. ਸੀ. ਆਰ. ਨੈਗੇਟਿਵ ਵਾਲੇ ਨੇਪਾਲੀ ਯਾਤਰੀ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ। ਵਿਦੇਸ਼ੀਆਂ ਦੇ ਮਾਮਲੇ ਵਿਚ ਹੋਟਲ ਇਕਾਂਤਵਾਸ ਵਿਚ ਰਹਿਣਾ ਪਵੇਗਾ। ਵਿਦੇਸ਼ੀਆਂ ਦੇ ਮਾਮਲੇ ਵਿਚ ਹੋਟਲ ਇਕਾਂਤਵਾਸ 7 ਦਿਨਾਂ ਤੱਕ ਰਹਿਣਾ ਜ਼ਰੂਰੀ ਹੈ। 

Lalita Mam

This news is Content Editor Lalita Mam