ਭਾਰਤ ਨੇ ਨੇਪਾਲ ਭੇਜੀਆਂ ਹਾਈਡ੍ਰੋਕਸੀਕਲੋਰੋਕਵਿਨ ਸਮੇਤ 23 ਟਨ ਜ਼ਰੂਰੀ ਦਵਾਈਆਂ

04/23/2020 10:56:10 AM

 ਕਾਠਮੰਡੂ (ਬਿਊਰੋ): ਭਾਰਤ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਗੁਆਂਢੀ ਦੇਸ਼ ਨੇਪਾਲ ਨੂੰ ਮਦਦ ਦੇ ਤੌਰ 'ਤੇ 23 ਟਨ ਲੋੜੀਂਦੀਆਂ ਦਵਾਈਆਂ ਭੇਜੀਆਂ ਹਨ। ਦਵਾਈ ਦੀ ਇਹ ਖੇਪ ਬੁੱਧਵਾਰ ਨੂੰ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰ ਨੇ ਨੇਪਾਲ ਦੇ ਸਿਹਤ ਮੰਤਰੀ ਭਾਨੁਭਕਤ ਧਾਕਲ ਨੂੰ ਸੌਂਪੀ। ਇਸ ਵਿਚ ਕੋਰੋਨਾ ਵਿਰੁੱਧ ਮਹੱਤਵਪੂਰਣ ਮੰਨੀ ਜਾ ਰਹੀ ਹਾਈਡ੍ਰੋਕਸੀਕਲੋਰੋਕਵਿਨ ਦੇ ਇਲਾਵਾ ਪੈਰਾਸੀਟਾਮੋਲ ਅਤੇ ਹੋਰ ਦਵਾਈਆਂ ਸ਼ਾਮਲ ਹਨ।

ਲੋੜ ਦੇ ਸਮੇਂ ਭਾਰਤ ਸਰਕਾਰ ਦੀ ਇਸ ਮਦਦ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਇਸ ਨੂੰ ਭਾਰਤ ਦੀ ਦਰਿਆਦਿਲੀ ਭਰੀ ਮਦਦ ਕਿਹਾ ਹੈ। ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਨੂੰ ਲੈਕੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਵਿਚ ਇਸ ਮਹੀਨੇ ਟੇਲੀਫੋਨ 'ਤੇ ਗੱਲਬਾਤ ਹੋਈ ਸੀ। ਇਸ ਤੋਂ ਪਹਿਲਾਂ ਕੋਰੋਨਾ ਵਿਰੁੱਧ ਮਿਲ ਕੇ ਕੋਸ਼ਿਸ਼ ਕਰਨ ਦੀ ਪੀ.ਐੱਮ. ਮੋਦੀ ਦੀ ਅਪੀਲ 'ਤੇ 15 ਮਾਰਚ ਨੂੰ ਸਾਰਕ ਦੇਸ਼ਾਂ ਦੀ ਬੈਠਕ ਵਿਚ ਵੀ ਦੋਹਾਂ ਨੇਤਾਵਾਂ ਦੇ ਵਿਚ ਗੱਲਬਾਤ ਹੋਈ ਸੀ।ਗੌਰਤਲਬ ਹੈ ਕਿ ਨੇਪਾਲ ਵਿਚ ਇਸ ਮਹਾਮਾਰੀ ਦੇ 48 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਪਰਤਿਆ ਕੋਰੋਨਾ, ਹੁਣ ਹਾਰਬਿਨ ਸ਼ਹਿਰ ਕੀਤਾ ਗਿਆ ਸੀਲ

Vandana

This news is Content Editor Vandana