ਨੇਪਾਲ : 14 ਸਾਲ ਦੀ ਕੁੜੀ ਮਾਂ ਅਤੇ 13 ਸਾਲ ਦਾ ਮੁੰਡਾ ਬਣਿਆ ਪਿਤਾ

05/10/2019 2:12:03 PM

ਕਾਠਮੰਡੂ (ਏਜੰਸੀ)— ਨੇਪਾਲ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਜਧਾਨੀ ਕਾਠਮੰਡੂ ਤੋਂ 80 ਕਿਲੋਮੀਟਰ ਦੂਰ ਧਾਡਿੰਗ ਜ਼ਿਲੇ ਵਿਚ 14 ਸਾਲ ਦੀ ਕੁੜੀ ਅਤੇ 13 ਸਾਲ ਦਾ ਮੁੰਡਾ  ਮਾਤਾ-ਪਿਤਾ ਬਣੇ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਅਧਿਕਾਰੀ ਉਨ੍ਹਾਂ ਦੇ ਵਿਆਹ ਅਤੇ ਬੱਚੇ ਦੇ ਰਜਿਸਟਰੇਸ਼ਨ ਨੂੰ ਲੈ ਕੇ ਦੁਬਿਧਾ ਵਿਚ ਹਨ। ਨੇਪਾਲ ਦੇ ਕਾਨੂੰਨ ਵਿਚ ਇਸ ਤਰ੍ਹਾਂ ਦੇ ਮਾਮਲਿਆਂ ਦੇ ਰਜਿਸਟਰੇਸ਼ਨ ਦਾ ਕੋਈ ਨਿਯਮ ਨਹੀਂ ਹੈ।

ਨੇਪਾਲ ਵਿਚ ਮੁੰਡੇ-ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 20 ਸਾਲ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੇ ਦਾ 13 ਸਾਲਾ ਪਿਤਾ ਰਮੇਸ਼ ਤਮਾਂਗ ਪੰਜਵੀ ਜਮਾਤ ਵਿਚ ਪੜ੍ਹਦਾ ਸੀ। ਉਸ ਨੂੰ ਚੌਥੀ ਜਮਾਤ ਵਿਚ ਪੜ੍ਹਨ ਵਾਲੀ ਪਬਿਤਰਾ ਤਮਾਂਗ ਨਾਲ ਪਿਆਰ ਹੋ ਗਿਆ। ਦੋਹਾਂ ਨੇ ਬਾਅਦ ਵਿਚ ਪੜ੍ਹਾਈ ਛੱਡ ਦਿੱਤੀ। ਪਬਿਤਰਾ ਨੇ ਦੋ ਮਹੀਨੇ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ। ਖਬਰ ਫੈਲਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਵਿਆਹ ਅਤੇ ਬੱਚੇ ਦੇ ਜਨਮ ਦੇ ਰਸਿਜਟਰੇਸ਼ਨ ਲਈ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਰਹੇ ਜੋੜੇ ਤੱਕ ਪਹੁੰਚਿਆ।

ਰੂਬੀ ਘਾਟੀ ਪੇਂਡੂ ਨਗਰ ਵਾਰਡ ਗਿਣਤੀ ਪੰਜ ਦੇ ਪ੍ਰਮੁੱਖ ਧੀਰਜ ਤਮਾਂਗ ਮੁਤਾਬਕ ਰਮੇਸ਼ ਅਤੇ ਪਬਿਤਰਾ ਦਾ ਵਿਆਹ ਅਤੇ ਬੱਚੇ ਦੇ ਜਨਮ ਦਾ ਰਜਿਸਟਰੇਸ਼ਨ ਕਾਨੂੰਨ ਦੇ ਤਹਿਤ ਸੰਭਵ ਨਹੀਂ ਕਿਉਂਕਿ ਦੋਵੇਂ ਹੀ ਨਾਬਾਲਗ ਹਨ। ਤਮਾਂਗ ਭਾਈਚਾਰੇ ਦੇ ਰਿਵਾਜ ਮੁਤਾਬਕ ਜੇਕਰ ਕੋਈ ਮੁੰਡਾ ਕਿਸੇ ਕੁੜੀ ਨੂੰ ਆਪਣੀ ਪਤਨੀ ਮੰਨ ਲੈਂਦਾ ਹੈ ਤਾਂ ਉਹ ਬਾਅਦ ਵਿਚ ਉਸ ਨਾਲ ਵਿਆਹ ਕਰ ਸਕਦਾ ਹੈ

Vandana

This news is Content Editor Vandana