ਨੇਪਾਲ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ''ਚ ਮਦਦ ਲਈ ਪਰਬਤਾਰੋਹੀਆਂ ਨੂੰ ਕੀਤੀ ਵਿਸ਼ੇਸ਼ ਅਪੀਲ

05/10/2021 5:30:22 PM

ਕਾਠਮੰਡੂ (ਬਿਊਰੋ): ਨੇਪਾਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਕਰ ਰਿਹਾ ਹੈ। ਇਸ ਦੌਰਾਨ ਦੇਸ਼ ਵਿਚ ਆਕਸੀਜਨ ਸਿਲੰਡਰਾਂ ਦੀ ਇੰਨੀ ਘਾਟ ਹੈ ਕਿ ਸਰਕਾਰ ਨੇ ਪਰਬਤਾਰੋਹੀ ਦਲ ਨੂੰ ਮਾਊਂਟ ਐਵਰੈਸਟ ਪਰਬਤ 'ਤੇ ਇਹਨਾਂ ਸਿਲੰਡਰਾਂ ਨੂੰ ਛੱਡਣ ਦੀ ਬਜਾਏ ਵਾਪਸੀ ਵੇਲੇ ਆਪਣੇ ਨਾਲ ਲਿਆਉਣ ਲਈ ਕਿਹਾ ਹੈ। ਦੇਸ਼ ਨੇ ਪਰਬਤਾਰੋਹਨ ਉਦਯੋਗ ਅਤੇ ਸੈਰ-ਸਪਾਟਾ ਕਾਰੋਬਾਰ ਨੂੰ ਵਾਪਸ ਲਿਆਉਣ ਅਤੇ ਚਲਾਉਣ ਲਈ ਅਪ੍ਰੈਲ-ਮਈ ਵਿਚ ਚੜ੍ਹਾਈ ਦੇ ਸੀਜ਼ਨ ਦੌਰਾਨ 700 ਤੋਂ ਵੱਧ ਪਰਬਤਾਰੋਹੀਆਂ ਨੂੰ ਹਿਮਾਲਿਆ ਦੀਆਂ 16 ਚੋਟੀਆਂ - 408 ਤੋਂ ਮਾਉਂਟ ਐਵਰੈਸਟ 'ਤੇ ਚੜ੍ਹਨ ਲਈ ਪਰਮਿਟ ਜਾਰੀ ਕੀਤੇ ਹਨ। 

ਨੇਪਾਲ ਮਾਉਂਟੇਨੀਅਰਿੰਗ ਐਸੋਸੀਏਸ਼ਨ ਨੇ ਪਰਬਤਾਰੋਹੀਆਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਮਾਮਲਿਆਂ ਵਿਚ ਨੇਪਾਲ ਦੀ ਮਦਦ ਕਰਨ, ਜਿਸ ਨੇ ਦੇਸ਼ ਦੀ ਨਾਜ਼ੁਕ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਕਿਉਂਕਿ ਇਹੀ ਸਥਿਤੀ ਗੁਆਂਢੀ ਦੇਸ਼ ਭਾਰਤ ਵਿਚ ਹੈ, ਜਿੱਥੇ ਸੋਮਵਾਰ ਨੂੰ ਮੌਤਾਂ ਰਿਕਾਰਡ ਦੇ ਸਿਖਰ 'ਤੇ ਹਨ।ਐਨ.ਐਮ.ਏ. ਦੇ ਇੱਕ ਸੀਨੀਅਰ ਅਧਿਕਾਰੀ ਕੁਲ ਬਹਾਦੁਰ ਗੁਰੂੰਗ ਨੇ ਕਿਹਾ ਕਿ ਇਸ ਸੀਜ਼ਨ ਵਿਚ ਪਰਬਤਾਰੋਹੀਆਂ ਅਤੇ ਉਨ੍ਹਾਂ ਦੇ ਸ਼ੇਰਪਾ ਗਾਈਡਾਂ ਨੇ ਘੱਟੋ ਘੱਟ 3,500,500 ਆਕਸੀਜਨ ਦੀਆਂ ਬੋਤਲਾਂ ਚੁੱਕੀਆਂ ਸਨ। ਇਹ ਬੋਤਲਾਂ ਅਕਸਰ ਤੂਫਾਨਾਂ ਵਿਚ ਦੱਬ ਜਾਂਦੀਆਂ ਹਨ ਜਾਂ ਮੁਹਿੰਮ ਦੇ ਅੰਤ ਵਿਚ ਪਹਾੜ ਦੀਆਂ ਢਲਾਣਾਂ 'ਤੇ ਛੱਡ ਦਿੱਤੀਆਂ ਜਾਂਦੀਆਂ ਹਨ।ਅਸੀਂ ਚੜ੍ਹਾਈ ਕਰਨ ਵਾਲਿਆਂ ਅਤੇ ਸ਼ੇਰਪਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀਆਂ ਖਾਲੀ ਬੋਤਲਾਂ ਨੂੰ ਜਿੰਨਾਂ ਵੀ ਸੰਭਵ ਹੋ ਸਕੇ ਵਾਪਸ ਲਿਆਉਣ ਤਾਂ ਜੋ ਉਹ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ ਲਈ ਵਰਤੀਆਂ ਜਾ ਸਕਣ, ਜਿਨ੍ਹਾਂ ਨੂੰ ਸਖ਼ਤ ਜ਼ਰੂਰਤ ਹੈ।”

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ

ਸਰਕਾਰੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਨੇਪਾਲ ਵਿਚ ਰੋਜ਼ਾਨਾ 8,777 ਇਨਫੈਕਸ਼ਨਾਂ ਦਾ ਦੈਨਿਕ ਵਾਧਾ ਦਰਜ ਕੀਤਾ ਗਿਆ, ਜੋ ਕਿ 9 ਅਪ੍ਰੈਲ ਨੂੰ ਦਰਜ ਕੀਤੀ ਗਈ ਗਿਣਤੀ ਨਾਲੋਂ 30 ਗੁਣਾ ਵੱਧ ਹੈ। ਸਰਕਾਰੀ ਅੰਕੜਿਆਂ ਅਨੁਸਾਰ ਕੁੱਲ ਮਾਮਲੇ 394,667 ਹਨ ਅਤੇ 3,720 ਮੌਤਾਂ ਹਨ। ਕਾਠਮੰਡੂ ਦੇ ਬਹੁਤ ਸਾਰੇ ਨਿੱਜੀ ਅਤੇ ਕਮਿਊਨਿਟੀ ਹਸਪਤਾਲਾਂ ਨੇ ਕਿਹਾ ਹੈ ਕਿ ਉਹ ਆਕਸੀਜਨ ਦੀ ਘਾਟ ਕਾਰਨ ਹੋਰ ਮਰੀਜ਼ਾਂ ਨੂੰ ਲੈਣ ਤੋਂ ਅਸਮਰੱਥ ਹਨ। ਗੈਸ ਅਤੇ ਸਿਲੰਡਰ ਦੋਹਾਂ ਦੀ ਘਾਟ ਸੀ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਸਮੀਰ ਕੁਮਾਰ ਅਧਿਕਾਰ ਨੇ ਕਿਹਾ,“ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਸਾਨੂੰ ਤੁਰੰਤ 25,000 ਆਕਸੀਜਨ ਸਿਲੰਡਰਾਂ ਦੀ ਜ਼ਰੂਰਤ ਹੈ। ਇਹ ਸਾਡੀ ਤੁਰੰਤ ਲੋੜ ਹੈ।” ਅਧਿਕਾਰੀ ਨੇ ਕਿਹਾ,“ਸਾਨੂੰ ਤੁਰੰਤ ਆਕਸੀਜਨ ਪਲਾਂਟ, ਕੰਪ੍ਰੈਸਰਜ ਅਤੇ ਆਈਸੀਯੂ ਬੈੱਡ ਚਾਹੀਦੇ ਹਨ। 

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਨੇ ਚੀਨ ਨੂੰ 20,000 ਸਿਲੰਡਰ ਭੇਜਣ ਲਈ ਕਿਹਾ ਹੈ, ਜਿਨ੍ਹਾਂ ਵਿਚੋਂ ਕੁਝ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਏਅਰਲਿਫਟ ਕੀਤੇ ਜਾਣਗੇ। ਸਿਹਤ ਅਤੇ ਜਨਸੰਖਿਆ ਮੰਤਰੀ ਹਿਰਦਯੇਸ਼ ਤ੍ਰਿਪਾਠੀ ਨੇ ਕਿਹਾ ਕਿ ਚੀਨ ਨੇ ਆਕਸੀਜਨ ਸਿਲੰਡਰ, ਵੈਂਟੀਲੇਟਰ ਅਤੇ ਹੋਰ ਮੈਡੀਕਲ ਉਪਕਰਨ ਦੇਣ ਦਾ ਵਾਅਦਾ ਕੀਤਾ ਹੈ।ਐਕਸ਼ਨ ਏਡ ਨੇਪਾਲ ਦੇ ਅਨੁਸਾਰ ਨੇਪਾਲ ਵਿਚ 30 ਮਿਲੀਅਨ ਦੀ ਅਬਾਦੀ ਲਈ ਸਿਰਫ 1,600 ਇੰਨਟੈਨਸਿਵ ਕੇਅਰ ਬੈੱਡ ਅਤੇ 600 ਤੋਂ ਘੱਟ ਵੈਂਟੀਲੇਟਰ ਹਨ।ਭਾਰਤ ਦੀ ਸਰਹੱਦ ਨਾਲ ਲੱਗਦੇ ਦੱਖਣ-ਪੱਛਮ ਨੇਪਾਲ ਵਿਚ ਨੇਪਾਲਗੰਜ ਦੇ ਭੇਰੀ ਹਸਪਤਾਲ ਦੇ ਡਾਕਟਰ ਪ੍ਰਕਾਸ਼ ਥਾਪਾ ਨੇ ਕਿਹਾ ਕਿ ਮਰੀਜ਼ ਫਰਸ਼ ਅਤੇ ਗਲਿਆਰੇ 'ਤੇ ਸੌਂ ਰਹੇ ਸਨ। ਅਸੀਂ ਹੁਣ ਤਕ ਕਿਸੇ ਤਰਾਂ ਦਾ ਪ੍ਰਬੰਧ ਕਰ ਰਹੇ ਹਾਂ ਪਰ ਹੋਰ ਮਰੀਜ਼ਾਂ ਨੂੰ ਲੈਣਾ ਮੁਸ਼ਕਲ ਹੋਵੇਗਾ।

Vandana

This news is Content Editor Vandana