ਨੇਪਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਲਈ ਰਿਕਾਰਡ 395 ਪਰਮਿਟ ਕੀਤੇ ਜਾਰੀ

04/25/2021 6:08:53 PM

ਕਾਠਮੰਡੂ (ਭਾਸ਼ਾ): ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਬਾਵਜੂਦ ਨੇਪਾਲ ਸਰਕਾਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਇਸ ਸਾਲ ਹੁਣ ਤੱਕ ਰਿਕਾਰਡ 394 ਪਰਮਿਟ ਜਾਰੀ ਕੀਤੇ ਹਨ। ਟੂਰਿਜ਼ਮ ਵਿਭਾਗ ਦੀ ਨਿਰਦੇਸ਼ਕ ਮੀਰਾ ਆਚਾਰੀਆ ਨੇ ਕਿਹਾ,''ਅਸੀਂ ਉਹਨਾਂ ਪਰਬਤਾਰੋਹੀ ਦਲਾਂ ਲਈ ਇਜਾਜ਼ਤ ਜਾਰੀ ਕੀਤੀ ਜਿਹਨਾਂ ਨੇ ਉਚਿਤ ਪ੍ਰਕਿਰਿਆ ਦੇ ਤਹਿਤ ਅਰਜ਼ੀ ਦਿੱਤੀ ਸੀ।'' 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਐੱਨਜੈੱਕ ਡੇਅ ਮੌਕੇ ਵਿਸ਼ਵ ਯੁੱਧ ਦੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਯਾਦ

ਉਹਨਾਂ ਨੇ ਦੱਸਿਆ ਕਿ ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਸਾਲ ਸ਼ੁੱਕਰਵਾਰ ਤੱਕ ਐਵਰੈਸਟ ਪਰਬਤਾਰੋਹਨ ਲਈ 394 ਪਰਮਿਟ ਜਾਰੀ ਕੀਤੇ ਜਦਕਿ ਪਿਛਲੇ ਸਾਲ ਉਸ ਨੇ 2019 ਵਿਚ ਵੀ ਰਿਕਾਰਡ 381 ਪਰਮਿਟ ਜਾਰੀ ਕੀਤੇ ਸਨ। ਨੇਪਾਲ ਸਰਕਾਰ ਦਾ ਇਹ ਕਦਮ ਮਾਊਂਟ ਐਵਰੈਸਟ 'ਤੇ ਪਰਬਤਾਰੋਹੀਆਂ ਦੀ ਕਥਿਤ ਭੀੜ ਦੀ ਡੂੰਘੀ ਜਾਂਚ ਦੇ ਬਾਅਦ ਆਇਆ ਹੈ। ਐਵਰੈਸਟ ਦੀ ਸੋਧੀ ਉੱਚਾਈ ਹੁਣ 8848.86 ਮੀਟਰ ਹੈ। ਨੇਪਾਲ ਐਵਰੈਸਟ ਪਰਬਤਾਰੋਹਨ ਤੋਂ ਮਿਲਣ ਵਾਲੀ ਆਮਦਨ 'ਤੇ ਕਾਫੀ ਹੱਦ ਤੱਕ ਨਿਰਭਰ ਹੈ। ਉਂਝ ਆਚਾਰੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਮੈਨੂੰ ਐਵਰੈਸਟ 'ਤੇ ਪਰਬਤਾਰੋਹੀਆਂ ਦੀ ਭੀੜ ਦੀ ਜਾਣਕਾਰੀ ਨਹੀਂ ਹੈ।''

ਪੜ੍ਹੋ ਇਹ ਅਹਿਮ ਖਬਰ - ਹੁਣ ਇਟਲੀ ਨੇ ਵੀ ਭਾਰਤ ਤੋਂ ਆਉਣ ਵਾਲੇ ਨਵੇਂ ਯਾਤਰੀਆਂ 'ਤੇ ਲਾਈ ਪਾਬੰਦੀ

Vandana

This news is Content Editor Vandana