ਨੇਪਾਲ : ਸੜਕ ਹਾਦਸੇ ''ਚ ਚਾਰ ਲੋਕਾਂ ਦੀ ਮੌਤ

02/22/2018 10:43:07 PM

ਕਾਠਮੰਡੂ— ਨੇਪਾਲ ਦੇ ਦਾਈਲੇਖ ਜ਼ਿਲੇ 'ਚ ਇਕ ਜੀਪ ਦੇ ਪਹਾੜੀ ਸੜਕ ਤੋਂ ਫਿਸਲ ਜਾਣ ਕਾਰਨ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੀਪ ਜ਼ਿਲਾ ਮੁੱਖ ਦਫਤਰ ਦਾਈਲੇਖ ਤੋਂ ਮਹਾਬੂ ਪੇਂਡੂ ਨਗਰਪਾਲਿਕਾ ਵੱਲ ਜਾ ਰਹੀ ਸੀ ਤੇ ਇਹ ਪਹਾੜੀ ਸੜਕ ਤੋਂ 200 ਮੀਟਰ ਹੇਠਾਂ ਡਿੱਗ ਗਈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।