ਨੇਪਾਲ : ਸੋਨੇ ਦੀ ਤਸਕਰੀ ਮਾਮਲੇ ''ਚ ਚੀਨੀ ਨਾਗਰਿਕ ਗ੍ਰਿਫਤਾਰ

08/05/2019 4:57:43 PM

ਕਾਠਮੰਡੂ (ਭਾਸ਼ਾ)— ਨੇਪਾਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਨੂੰ ਸੋਨੇ ਦੀ ਤਸਕਰੀ ਦੇ ਦੋਸ਼ ਵਿਚ ਇਕ ਚੀਨੀ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੀਨੀ ਨਾਗਰਿਕ ਲਾਈਨਿੰਗ ਸ਼ੀ ਨੂੰ 4 ਕਿਲੋਗ੍ਰਾਮ ਗੈਰ ਕਾਨੂੰਨੀ ਸੋਨੇ ਨਾਲ ਗ੍ਰਿਫਤਾਰ ਕੀਤਾ ਗਿਆ।

ਨੇਪਾਲ ਪੁਲਸ ਮੁਤਾਬਕ ਹਵਾਈ ਅੱਡੇ ਦੇ ਕਸਟਮ ਦਫਤਰ ਵਿਚ ਕੰਮ ਕਰ ਰਹੇ ਕਰਮੀਆਂ ਨੇ ਰੂਟੀਨ ਸੁਰੱਖਿਆ ਜਾਂਚ ਦੌਰਾਨ ਲਾਈਨਿੰਗ ਨੂੰ ਪੀਤੀ ਧਾਤ ਸਮੇਤ ਗ੍ਰਿਫਤਾਰ ਕੀਤਾ। ਮੈਟਰੋਪਾਲੀਟਨ ਪੁਲਸ ਕਮਿਸ਼ਨਰ ਦਫਤਰ ਦੇ ਮੁੱਖ ਡਿਪਟੀ ਇੰਸਪੈਕਟਰ ਜਨਲਰ ਸ਼ੈਲੇਸ਼ ਥਾਪਾ ਮੁਤਾਬਕ ਦੋਸ਼ੀ ਸ਼ਖਸ ਹਾਂਗਕਾਂਗ ਤੋਂ ਕਾਠਮੰਡੂ ਆਇਆ ਸੀ। ਉਸ ਨੇ ਪੀਲੀ ਧਾਤ ਨੂੰ ਆਪਣੇ ਸਾਮਾਨ ਵਿਚ ਲੁਕੋਇਆ ਹੋਇਆ ਸੀ। ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

Vandana

This news is Content Editor Vandana