ਨੇਪਾਲ ''ਚ ਕੋਵਿਡ-19 ਪੌਜੀਟਿਵ ਆਏ 6 ਭਾਰਤੀ ਹੋਏ ਠੀਕ

05/06/2020 6:13:54 PM

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਕੋਵਿਡ-19 ਪਰੀਖਣ ਦੌਰਾਨ ਪੌਜੀਟਿਵ ਆਏ 6 ਭਾਰਤੀ ਇਲਾਜ ਦੇ ਬਾਅਦ ਠੀਕ ਹੋ ਗਏ ਹਨ। ਬਿਰਾਟਨਗਰ ਦੇ ਕੋਸ਼ੀ ਹਸਪਤਾਲ ਵਿਚ ਆਈਸੋਲੇਸ਼ਨ ਵਿਚ ਰੱਖੇ ਗਏ ਭਾਰਤੀਆਂ ਨੂੰ ਠੀਕ ਹੋਣ ਦੇ ਬਾਅਦ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ। ਕੋਸ਼ੀ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾਕਟਰ ਸੰਗੀਤਾ ਮਿਸ਼ਰਾ ਨੇ ਫੋਨ 'ਤੇ ਏ.ਐੱਨ.ਆਈ ਨੂੰ ਦੱਸਿਆ,''ਉਹਨਾਂ ਨੂੰ ਬਿਰਾਟਨਗਰ ਦੇ ਰਾਣੀ ਮਰਕਜ਼ ਵਿਚ ਕੁਆਰੰਟੀਨ ਵਿਚ ਰੱਖਿਆ ਜਾਵੇਗਾ, ਜਿੱਥੇ ਉਹ ਨਿਰੀਖਣ ਕਰਨਗੇ ਅਤੇ ਕੁਝ ਸਮੇਂ ਦੇ ਬਾਅਦ ਦੁਬਾਰਾ ਟੈਸਟ ਕੀਤੇ ਜਾਣਗੇ।'' ਸਾਰੇ 6 ਵਿਅਕਤੀਆਂ ਨੂੰ ਕੋਵਿਡ-19 ਦਾ ਦੂਜੀ ਵਾਰ ਟੈਸਟ ਨੈਗੇਟਿਵ ਆਉਣ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਜਿਹਨਾਂ ਦੀ ਹਸਪਤਾਲ ਵਿਚ 19 ਦਿਨ ਰਹਿਣ ਮਗਰੋਂ ਸਿਹਤਯਾਬੀ ਦੀ ਪੁਸ਼ਟੀ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ- H-1B ਵਰਕਰਾਂ ਨੂੰ ਸਥਾਨਕ ਔਸਤ ਨਾਲੋਂ ਘੱਟ ਸੈਲਰੀ ਦੇ ਰਹੀਆਂ ਹਨ ਅਮਰੀਕੀ IT ਕੰਪਨੀਆਂ

ਇਹ ਮਰੀਜ਼ ਨਵੀਂ ਦਿੱਲੀ ਤੋਂ ਆਏ ਹਨ ਅਤੇ ਕੋਵਿਡ-19 ਪੌਜੀਟਿਵ ਆਉਣ ਤੋਂ ਪਹਿਲਾਂ ਉਦੈਪੁਰ ਜ਼ਿਲ੍ਹੇ ਦੀ ਇਕ ਮਸਜਿਦ ਵਿਚ ਠਹਿਰੇ ਹੋਏ ਸਨ। ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਨੇਪਾਲ ਦੇ ਸੂਬੇ-1 ਦੇ ਸਮਾਜਿਕ ਵਿਕਾਸ ਮੰਤਰੀ ਜੀਵਨ ਘਿਮਿਰੇ ਨੇ ਹਸਪਤਾਲ ਕੰਪਲੈਕਸ ਵਿਚ ਵਿਦਾਇਗੀ ਦਿੱਤੀ। ਡਾਕਟਰ ਮਿਸ਼ਰਾ ਨੇ ਕਿਹਾ ਕਿ ਇਕ ਹੀ ਹਸਪਤਾਲ ਵਿਚ 7 ਭਾਰਤੀਆਂ ਦਾ ਇਕ ਹੋਰ ਸਮੂਹ ਹਾਲੇ ਵੀ ਨਿਗਰਾਨੀ ਵਿਚ ਹੈ ਅਤੇ ਠੀਕ ਹੋ ਰਿਹਾ ਹੈ। 6 ਵਿਅਕਤੀਆਂ ਦੇ ਠੀਕ ਹੋਣ ਦੇ ਨਾਲ ਨੇਪਾਲ ਵਿਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਜਦਕਿ 60 ਹੋਰ ਹਾਲੇ ਵੀ ਦੇਸ਼ ਦੇ ਵਿਭਿੰਨ ਹਸਪਤਾਲਾਂ ਵਿਚ ਨਿਗਰਾਨੀ ਵਿਚ ਹਨ।

Vandana

This news is Content Editor Vandana