ਏਸ਼ੀਆ ਪ੍ਰਸ਼ਾਂਤ ਵਿਚ ਕਰੀਬ 50 ਕਰੋੜ ਲੋਕ ਅਜੇ ਵੀ ਕੁਪੋਸ਼ਣ ਦੇ ਸ਼ਿਕਾਰ

12/11/2019 7:00:54 PM

ਬੈਂਕਾਕ- ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਵਿਚ ਕਰੀਬ 50 ਕਰੋੜ ਲੋਕ ਅਜੇ ਵੀ ਕੁਪੋਸ਼ਣ ਦੇ ਸ਼ਿਕਾਰ ਹਨ ਤੇ 2030 ਤੱਕ ਭੁੱਖਮਰੀ ਨੂੰ ਖਤਮ ਕਰਨ ਲਈ ਹਰ ਮਹੀਨੇ ਭੋਜਨ ਅਸੁਰੱਖਿਆ ਨਾਲ ਲੱਖਾਂ ਲੋਕਾਂ ਨੂੰ ਬਾਹਰ ਕੱਢਣ ਦੀ ਲੋੜ ਹੈ।

ਵਿਸ਼ਵ ਨਿਗਮ ਵਲੋਂ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਕੁਪੋਸ਼ਣ ਦੇ ਚੱਲਦੇ ਉਮਰ ਤੇ ਲੰਬਾਈ ਦੇ ਹਿਸਾਬ ਨਾਲ ਬੱਚਿਆਂ ਵਿਚ ਘੱਟ ਭਾਰ, ਬੌਨੇਪਣ ਤੇ ਹੋਰ ਸਮੱਸਿਆਵਾਂ ਨਾਲ ਨਜਿੱਠਣ, ਜਿਵੇਂ ਖੇਤਰ ਵਿਚ ਵਿਕਾਸ ਦੀ ਰਫਤਾਰ ਹੌਲੀ ਹੈ ਤੇ ਕਈ ਮਾਮਲਿਆਂ ਵਿਚ ਤਾਂ ਬਹੁਤ ਪਿੱਛੇ ਚਲੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸਮਾਨਤਾ ਦੀ ਖਰਾਬ ਹੁੰਦੀ ਸਥਿਤੀ ਦਾ ਮਤਲਬ ਇਹ ਹੈ ਕਿ ਖੇਤਰ ਵਿਚ ਲੋੜੀਂਦੇ ਤੇਜ਼ ਆਰਥਿਕ ਵਾਧੇ ਤੇ ਇਨਕਮ ਲੱਖਾਂ ਲੋਕਾਂ ਲਈ ਲੋੜੀਂਦੇ ਤੇ ਪੋਸ਼ਕ ਆਹਾਰ ਪੁਖਤਾ ਕਰਨ ਵਿਚ ਮਦਦ ਦੇ ਲਈ ਲੋੜੀਂਦੀ ਸਾਬਿਤ ਨਹੀਂ ਹੋ ਰਹੀ ਤੇ ਲੱਖਾਂ ਲੋਕ ਅਜੇ ਵੀ ਗਰੀਬੀ ਵਿਚ ਜੀਅ ਰਹੇ ਹਨ। ਰਿਪੋਰਟ ਵਿਚ ਅਪੀਲ ਕੀਤੀ ਗਈ ਹੈ ਕਿ ਸਰਕਾਰਾਂ ਨੂੰ ਗਰੀਬੀ ਖਤਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਆਹਾਰ, ਸਿਹਤ ਤੇ ਸਿੱਖਿਆ ਸਬੰਧੀ ਨੀਤੀਆਂ ਨਾਲ ਜੋੜਨਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ਦੇ 2030 ਦੇ ਵਿਕਾਸ ਟੀਚਿਆਂ ਵਿਚ ਭੁੱਖਮਰੀ ਦੇ ਖਾਤਮੇ ਤੇ ਸਾਰੇ ਲੋਕਾਂ ਲਈ ਸਾਲਭਰ ਲਈ ਲੋੜੀਂਦਾ ਭੋਜਨ ਪੁਖਤਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਭੋਜਨ ਤੇ ਖੇਤੀਬਾੜੀ ਸੰਗਠਨ ਵਿਚ ਖੇਤਰੀ ਪ੍ਰਤੀਨਿਧ ਕੁੰਧਾਵੀ ਕਾਦਿਰੇਸਨ ਨੇ ਕਿਹਾ ਕਿ ਅਸੀਂ ਸਹੀ ਰਾਸਤੇ 'ਤੇ ਨਹੀਂ ਹਾਂ। ਇਸ ਕੰਮ ਵਿਚ ਪਿਛਲੇ ਕਈ ਸਾਲਾਂ ਤੋਂ ਰਫਤਾਰ ਹੌਲੀ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਵਿਚ ਕੁੱਲ ਆਬਾਦੀ ਦਾ ਪੰਜਵੇਂ ਤੋਂ ਵਧੇਰੇ ਹਿੱਸਾ ਹਲਕੀ ਤੋਂ ਲੈ ਕੇ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਿਹਾ ਹੈ। ਭੋਜਨ ਤੇ ਖੇਤੀਬਾੜੀ ਸੰਗਠਨ, ਯੂਨੀਸੇਫ, ਵਿਸ਼ਵ ਭੋਜਨ ਪ੍ਰੋਗਰਾਮ ਤੇ ਵਿਸ਼ਵ ਸਿਹਤ ਸੰਗਠਨ ਵਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਮੁਤਾਬਕ ਖੇਤਰ ਵਿਚ ਕੁਪੋਸ਼ਣ ਦੇ ਸ਼ਿਕਾਰ 47.9 ਕਰੋੜ ਲੋਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਦੱਖਣੀ ਏਸ਼ੀਆ ਵਿਚ ਰਹਿੰਦੇ ਹਨ, ਜਿਥੇ ਇਕ ਤਿਹਾਈ ਤੋਂ ਜ਼ਿਆਦਾ ਬੱਚੇ ਜੀਵਨ ਭਰ ਲਈ ਕੁਪੋਸ਼ਣ ਦੇ ਸ਼ਿਕਾਰ ਹਨ। ਭਾਰਤ ਵਿਚ ਕਰੀਬ 21 ਫੀਸਦੀ ਬੱਚੇ ਉਮਰ ਤੇ ਲੰਬਾਈ ਦੇ ਹਿਸਾਬ ਨਾਲ ਘੱਟ ਵਜ਼ਨ ਦੀ ਸਮੱਸਿਆ ਨਾਲ ਪੀੜਤ ਹਨ, ਜੋ ਕੁਪੋਸ਼ਣ ਦਾ ਨਤੀਜਾ ਹੈ। 

Baljit Singh

This news is Content Editor Baljit Singh