ਕੈਲੀਫੋਰਨੀਆ 'ਚ ਅੱਗ ਦਾ ਕਹਿਰ, ਨੁਕਸਾਨੀਆਂ ਗਈਆਂ ਕਰੀਬ 14,000 ਇਮਾਰਤਾਂ

08/11/2021 10:47:32 AM

ਗ੍ਰੀਨਵਿਲੇ (ਭਾਸ਼ਾ): ਕੈਲੀਫੋਰਨੀਆ ਵਿਚ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਫੈਲਦੀ ਜਾ ਰਹੀ ਹੈ।ਇਸ ਅੱਗ ਵਿਚ ਸੈਂਕੜੇ ਘਰ ਤਬਾਹ ਹੋ ਗਏ ਹਨ। ਦਮਕਲ ਕਰਮੀ ਪੇਂਡੂ ਭਾਈਚਾਰਿਆਂ ਨੂੰ ਬਚਾਉਣ ਵਿਚ ਜੁਟੇ ਹੋਏ ਹਨ। ਜੰਗਲ ਵਿਚ ਫੈਲ ਰਹੀ ਅੱਗ ਨਾਲ ਮੰਗਲਵਾਰ ਨੂੰ ਕਰੀਬ 900 ਘਰ ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ। 

PunjabKesari

'ਡਿਕਸੀ ਫਾਇਰ' ਤੋਂ ਉੱਤਰੀ ਸਿਏਰਾ ਨੇਵਾਦਾ ਵਿਚ 12 ਤੋਂ ਵੱਧ ਛੋਟੇ ਪਰਬਤੀ ਅਤੇ ਪੇਂਡੂ ਭਾਈਚਾਰਿਆਂ ਵਿਚ 14,000 ਤੋਂ ਵੱਧ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਨੂੰ 'ਡਿਕਸੀ ਫਾਇਰ' ਨਾਮ ਉਸ ਸੜਕ ਦੇ ਨਾਮ 'ਤੇ ਦਿੱਤਾ ਗਿਆ ਹੈ ਜਿੱਥੇ ਅੱਗ ਲੱਗਣੀ ਸ਼ੁਰੂ ਹੋਈ ਸੀ। ਕੁਝ ਹਿੱਸਿਆਂ ਵਿਚ ਆਸਮਾਨ ਸਾਫ ਰਹਿਣ ਕਾਰਨ ਇਸ ਹਫ਼ਤੇ ਬਚਾਅ ਕੰਮ ਵਿਚ ਜਹਾਜ਼ ਨਾਲ ਕਰੀਬ 6000 ਦਮਕਲ ਕਰਮੀ ਸ਼ਾਮਲ ਹੋਏ। ਦਮਕਲ ਵਿਭਾਗ ਦੇ ਬੁਲਾਰੇ ਐਡਵਿਨ ਜੁਨਿਗਾ ਨੇ ਕਿਹਾ,''ਅਸੀਂ ਉਡਾਣ ਭਰ ਸਕਦੇ ਹਾਂ ਜਾਂ ਨਹੀਂ ਇਹ ਕਾਫੀ ਹੱਦ ਤੱਕ ਧੂੰਏਂ 'ਤੇ ਨਿਰਭਰ ਕਰਦਾ ਹੈ। ਕੁਝ ਇਲਾਕੇ ਹਨ ਜਿੱਥੇ ਬਹੁਤ ਜ਼ਿਆਦਾ ਧੂੰਆਂ ਹੈ।'' 

PunjabKesari

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਬਲਾਂ ਨੇ ਅਫਗਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਕੀਤੇ ਢੇਰ

ਦਮਕਲ ਕਰਮੀ ਰਿਚ ਥਾਮਪਸਨ ਨੇ ਸੋਮਵਾਰ ਸ਼ਾਮ ਨੂੰ ਚਿਤਾਵਨੀ ਦਿੱਤੀ ਕਿ ਅਗਲੇ ਕੁਝ ਦਿਨਾਂ ਵਿਚ ਤਾਪਮਾਨ ਵਧਣ ਦੀ ਸੰਭਾਵਨਾ ਹੈ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਦੱਸਿਆ ਕਿ 14 ਜੁਲਾਈ ਨੂੰ ਲੱਗੀ ਅੱਗ 1973 ਵਰਗ ਕਿਲੋਮੀਟਰ ਇਲਾਕੇ ਤੱਕ ਫੈਲ ਚੁੱਕੀ ਹੈ ਅਤੇ ਹਾਲੇ ਸਿਰਫ 25 ਫੀਸਦੀ ਤੱਕ ਦੇ ਇਲਾਕੇ ਵਿਚ ਹੀ ਅੱਗ 'ਤੇ ਕਾਬੂ ਪਾਇਆ ਗਿਆ ਹੈ। ਗਵਰਨਰ ਗੈਵਿਨ ਨਿਊਸਮ ਨੇ ਮੰਗਲਵਾਰ ਨੂੰ ਉੱਤਰੀ ਸ਼ਾਸਤਾ, ਟ੍ਰਿਨਿਟੀ ਅਤੇ ਤੇਹਾਮਾ ਕਾਊਂਟੀ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ।


Vandana

Content Editor

Related News