ਕੈਂਸਰ ਨਾਲ ਹੋਣ ਵਾਲੀਆਂ 40 ਫੀਸਦੀ ਮੌਤਾਂ ਨੂੰ ਰੋਕਿਆ ਜਾ ਸਕਦੈ

12/15/2017 10:59:50 PM

ਮੈਲਬੋਰਨ— ਜੀਵਨਸ਼ੈਲੀ ਵਿਚ ਬਦਲਾਅ ਅਤੇ ਹੋਰ ਤਰੀਕਿਆਂ ਨਾਲ ਕੈਂਸਰ ਨਾਲ ਹੋਣ ਵਾਲੀਆਂ ਲੱਗਭਗ 40 ਫੀਸਦੀ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਕਿਊ. ਆਈ. ਐੱਮ. ਆਰ. ਬਰਗੋਫਰ ਮੈਡੀਕਲ ਰਿਸਰਚ ਇੰਸਟੀਚਿਊਟ ਦੇ ਖੋਜਕਾਰਾਂ ਨੇ ਨਕਲੀ ਰੂਪ ਨਾਲ ਖਤਰੇ ਦੇ ਖਦਸ਼ੇ ਵਾਲੇ 8 ਸਮੂਹਾਂ ਦੀ ਜਾਂਚ ਕੀਤੀ।
ਕੌਮਾਂਤਰੀ ਖੋਜ ਸੰਗਠਨਾਂ ਨੇ ਤੰਬਾਕੂ, ਸਿਗਰਟਨੋਸ਼ੀ, ਖਾਣ-ਪੀਣ ਸਬੰਧੀ ਪਹਿਲੂਆਂ, ਸ਼ਰਾਬ ਦੀ ਵਰਤੋਂ, ਮੋਟਾਪਾ ਜਾਂ ਵੱਧ ਭਾਰ, ਪਰਾ-ਬੈਂਗਣੀ ਕਿਰਨਾਂ ਦੇ ਸੰਪਰਕ ਵਿਚ ਆਉਣ, ਇਨਫੈਕਸ਼ਨ ਅਤੇ ਹਾਰਮੋਨ ਨਾਲ ਜੁੜੇ ਪਹਿਲੂਆਂ ਨੂੰ ਕੈਂਸਰ ਦਾ ਨਕਲੀ ਕਾਰਕ ਦੱਸਿਆ ਸੀ। ਖੋਜਕਾਰਾਂ ਨੇ ਅਜਿਹੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਕਿ ਨਕਲੀ ਕਾਰਨਾਂ ਨਾਲ ਹੋਣ ਵਾਲੇ ਕੈਂਸਰ ਨਾਲ ਹਰ ਸਾਲ ਕਿੰਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਸਿਧਾਂਤਕ ਰੂਪ ਨਾਲ ਉਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇੰਟਰਨੈਸ਼ਨਲ ਜਨਰਲ ਆਫ ਕੈਂਸਰ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਪਹਿਲੂ ਕਾਰਨ 41 ਫੀਸਦੀ ਆਸਟ੍ਰੇਲੀਆਈ ਮਰਦਾਂ ਅਤੇ 34 ਫੀਸਦੀ ਔਰਤਾਂ ਦੀ ਮੌਤ ਹੋ ਜਾਂਦੀ ਹੈ।