2022 ’ਚ ਕਰੀਬ 10 ਲੱਖ ਲੋਕਾਂ ਨੇ ਯੂਰਪ ’ਚ ਸ਼ਰਨ ਲਈ ਭੇਜੀਆਂ ਅਰਜ਼ੀਆਂ

02/23/2023 12:35:14 PM

ਬਾਰਸੀਲੋਨਾ (ਭਾਸ਼ਾ)- ਕੌਮਾਂਤਰੀ ਸੁਰੱਖਿਅਤ ਪ੍ਰਾਪਤ ਕਰਨ ਲਈ ਲਗਭਗ 10 ਲੱਖ ਲੋਕਾਂ ਨੇ 2022 ਵਿਚ ਯੂਰਪੀ ਸੰਘ ਵਿਚ ਅਰਜ਼ੀਆਂ ਭੇਜੀਆਂ। ਬੁੱਧਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਸਾਲ 2015-2016 ਦੇ ਸ਼ਰਨਾਰਥੀ ਸੰਕਟ ਤੋਂ ਬਾਅਦ ਤੋਂ ਇਹ ਸਭ ਤੋਂ ਵੱਡੀ ਗਿਣਤੀ ਹੈ। ਸ਼ਰਨਾਰਥੀਆਂ ਲਈ ਯੂਰਪੀ ਸੰਘ ਦੀ ਏਜੰਸੀ ਨੇ ਕਿਹਾ ਕਿ ਯੂਰਪੀ ਸੰਘ ਦੇ 27 ਦੇਸ਼ਾਂ ਅਤੇ ਨਾਰਵੇ ਅਤੇ ਸਵਿਟਜ਼ਰਲੈਂਡ ਵਿਚ ਸ਼ਰਨ ਪਾਉਣ ਲਈ ਲਗਭਗ 9,66,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ 2021 ਤੋਂ 50 ਫ਼ੀਸਦੀ ਜ਼ਿਆਦਾ ਹੈ। ਇਸ ਅੰਕੜੇ ਵਿਚ 40 ਲੱਖ ਯੂਕ੍ਰੇਨੀ ਸ਼ਰਨਾਰਥੀ ਸ਼ਾਮਲ ਨਹੀਂ ਹਨ, ਜਿਨ੍ਹਾਂ ਨੂੰ ਈ. ਯੂ. ਵਲੋਂ ਅਸਥਾਈ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਯੂਰਪੀ ਏਜੰਸੀ ਦੇ ਅੰਕੜੇ ਵਿਚ ਇਸ ਵਾਧੇ ਨੂੰ ਕੋਵਿਡ-19 ਨਾਲ ਜੁੜੀਆਂ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ, ਵਧਦੀ ਖੁਰਾਕ ਅਸੁਰੱਖਿਆ ਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਜਾਰੀ ਸੰਘਰਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਸ਼ਰਨ ਮੰਗਣ ਵਾਲੇ ਜ਼ਿਆਦਾਤਰ ਲੋਕਾਂ ਨੇ ਈ. ਯੂ. ਵੈਧ ਤਰੀਕੇ ਨਾਲ, ਮੁੱਖ ਤੌਰ ’ਤੇ ਯਾਤਰਾ ਵੀਜ਼ਾ ਨਾਲ ਜਹਾਜ਼ ਵਿਚ ਐਂਟਰੀ ਕੀਤੀ, ਜਦਕਿ ਕੁਝ ਨੇ ਪੱਛਮੀ ਬਾਲਕਨ ਖੇਤਰ ਅਤੇ ਭੂਮੱਧਸਾਗਰ ਹੁੰਦੇ ਹੋਏ ਬਿਨਾਂ ਇਜਾਜ਼ਤ ਦੇ ਐਂਟਰੀ ਕੀਤੀ। ਯੂਰਪ ਵਿਚ ਸ਼ਰਨ ਮੰਗਣ ਵਾਲਿਆਂ ਵਿਚ ਚੋਟੀ ਦੇ ਸੀਰੀਆ ਦੇ ਨਾਗਰਿਕਾਂ ਦਾ ਸਥਾਨ ਹੈ, ਜਿੱਥੋਂ ਦੀ ਆਰਥਿਕਤਾ ਜੰਗ ਤੋਂ ਬਾਅਦ ਤਬਾਹ ਹੋ ਗਈ ਹੈ। ਸੀਰੀਆ ਦੇ ਲੋਕਾਂ ਤੋਂ 1,30,000 ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ਦਾ ਸਥਾਨ ਹੈ। ਤੀਸਰੇ ਸਥਾਨ ’ਤੇ ਤੁਰਕੀ ਹੈ, ਜਿਥੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਗਿਣਤੀ ਦੁਗਣੀ ਹੋ ਕੇ 55,000 ਹੋ ਗਈ ਹੈ।

cherry

This news is Content Editor cherry