ਟਰੂਡੋ ਸਰਕਾਰ ਡਿੱਗਣ 'ਤੇ ਮੰਡਰਾ ਰਹੇ ਖਤਰੇ 'ਚ ਮਲਾਹ ਬਣੇ ਸਿੰਘ

06/17/2020 10:59:50 PM

ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਵਿਸ਼ਵਾਸਮਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੀ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕੋਵਿਡ-19 ਮਹਾਮਾਰੀ ਵਿਚਕਾਰ ਡਿੱਗਣ ਦਾ ਕੋਈ ਖਤਰਾ ਨਹੀਂ ਹੈ। ਉਹ ਇਸ ਲਈ ਕਿਉਂਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਲਿਬਰਲਜ਼ ਵੱਲੋਂ ਆਰ. ਸੀ. ਐੱਮ. ਪੀ. 'ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਸੰਘੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕੋਵਿਡ-19 ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ 'ਤੇ ਦਬਾਅ ਬਣਾਉਣਾ ਜਾਰੀ ਰੱਖੇਗੀ ਅਤੇ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।

ਸਿੰਘ ਦਾ ਕਹਿਣਾ ਹੈ ਕਿ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਹੈ। ਹਾਲ ਹੀ 'ਚ ਸੰਯੁਕਤ ਰਾਜ ਅਮਰੀਕਾ ਦੇ ਮਿੰਨੀਪੋਲਿਸ 'ਚ 46 ਸਾਲਾ ਜਾਰਜ ਫਲਾਈਡ ਦੀ ਮੌਤ ਨੂੰ ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਦੁਖਦਾਈ ਕਰਾਰ ਦਿੰਦੇ ਹੋਏ ਕੈਨੇਡਾ 'ਚ ਵੀ ਨਸਲਵਾਦ ਵਿਰੋਧੀ ਭਾਵਨਾਵਾਂ ਨੂੰ ਖਤਮ ਕਰਨ ਲਈ ਕੈਨੇਡੀਅਨਾਂ ਨੂੰ ਸਮੂਹਕ ਤੌਰ 'ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਲਿਬਰਲ ਹਾਊਸ ਆਫ ਕਾਮਨਜ਼ 'ਚ ਸਿਰਫ ਥੋੜ੍ਹੀ ਜਿਹੀ ਸੀਟਾਂ ਰੱਖਦੇ ਹਨ, ਉਨ੍ਹਾਂ ਨੂੰ ਕਾਨੂੰਨ ਪਾਸ ਕਰਾਉਣ ਅਤੇ ਭਰੋਸੇ ਦੀਆਂ ਵੋਟਾਂ 'ਚ ਹਾਰ ਤੋਂ ਬਚਣ ਲਈ ਘੱਟੋ-ਘੱਟ ਇਕ ਵਿਰੋਧੀ ਧਿਰ ਦਾ ਸਮਰਥਨ ਚਾਹੀਦਾ ਹੈ। ਸਰਕਾਰੀ ਖਰਚਿਆਂ ਨਾਲ ਜੁੜੇ ਕਿਸੇ ਵੀ ਬਿੱਲ ਨੂੰ ਆਮ ਤੌਰ 'ਤੇ ਵਿਸ਼ਵਾਸ ਦਾ ਮਾਮਲਾ ਮੰਨਿਆ ਜਾਂਦਾ ਹੈ। ਜਿਹੜੀ ਸਰਕਾਰ ਸੰਸਦ 'ਚ ਵਿਸ਼ਵਾਸ ਦੀ ਵੋਟ ਹਾਸਲ ਕਰਨ 'ਚ ਅਸਫਲ ਰਹਿੰਦੀ ਹੈ ਉਸ ਨੂੰ ਹਾਰੀ ਮੰਨਿਆ ਜਾਂਦਾ ਹੈ ਅਤੇ ਦੇਸ਼ 'ਚ ਚੋਣਾਂ ਦਾ ਬਿਗੁਲ ਵੱਜ ਜਾਂਦਾ ਹੈ।


Sanjeev

Content Editor

Related News