ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਰੂਪ ਬਰਾੜ ਨਾਲ ਖਾਸ ਗੱਲਬਾਤ (ਵੀਡੀਓ)

07/12/2018 4:12:27 PM

ਬ੍ਰਿਟਿਸ਼ ਕੋਲੰਬੀਆ— ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਐੱਮ. ਐੱਲ. ਏ. ਜਗਰੂਪ ਬਰਾੜ ਨਾਲ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਕੁਮਾਰ ਨੇ ਖਾਸ ਮੁਲਾਕਾਤ ਕੀਤੀ। ਜਗਰੂਪ ਬਰਾੜ ਕੈਨੇਡਾ ਦੀ ਸਿਆਸਤ 'ਚ ਅਹਿਮ ਯੋਗਦਾਨ ਪਾ ਰਹੇ ਹਨ। ਗੱਲਬਾਤ ਦੌਰਾਨ ਜਗਰੂਪ ਬਰਾੜ ਨੇ ਦੱਸਿਆ ਕਿ ਉਨ੍ਹਾਂ ਮੈਨੀਟੋਬਾ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਸਟ੍ਰੇਸ਼ਨ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਜਗਰੂਪ ਦਾ ਪਿਛੋਕੜ ਪੰਜਾਬ ਦੇ ਬਠਿੰਡਾ ਤੋਂ ਹੈ ਅਤੇ ਉਹ ਪੰਜਾਬ ਵਿਚ ਨੈਸ਼ਨਲ ਬਾਸਕੇਟ ਬਾਲ ਟੀਮ ਦੇ ਖਿਡਾਰੀ ਵੀ ਰਹਿ ਚੁੱਕੇ ਹਨ। 
ਕੈਨੇਡਾ ਬਾਰੇ ਗੱਲਬਾਤ ਕਰਦਿਆਂ ਜਗਰੂਪ ਬਰਾੜ ਨੇ ਦੱਸਿਆ ਕਿ ਵਿਦੇਸ਼ੀਆਂ ਲਈ ਦਰਵਾਜ਼ਾ ਹੀ ਨਹੀਂ, ਸਗੋਂ ਕਿ ਕੈਨੇਡੀਅਨ ਲੋਕ ਦਿਲ ਵੀ ਖੋਲ੍ਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਵਾਅਦੇ ਕੀਤੇ ਹੀ ਨਹੀਂ, ਨਿਭਾਏ ਵੀ ਜਾਂਦੇ ਹਨ। ਉਨ੍ਹਾਂ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਨੂੰ ਬਹੁਤ ਵਧੀਆ ਦੱਸਿਆ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਨਵੇਂ ਹਸਪਤਾਲ ਅਤੇ ਸਕੂਲ ਬਣਨਗੇ।