ਇੰਟਰਨੈਸ਼ਨਲ ਵਿਦਿਆਰਥੀਆਂ ਦੇ ਸ਼ੋਸ਼ਣ ਰੋਕਣ ਲਈ NDP ਸਖਤ ਕਦਮ ਚੁੱਕ ਰਹੀ ਹੈ : ਹੈਰੀ ਬੈਂਸ

06/12/2019 1:26:15 AM

ਸਰੀ (ਕੈਨੇਡਾ)— ਬੀ.ਸੀ. ਮਨਿਸਟਰ ਆਫ ਲੇਬਰ ਹੈਰੀ ਬੈਂਸ ਨੇ ਪੰਜਾਬ ਬੈਕੁਇੰਟ ਹਾਲ ਸਰੀ ਵਿਖੇ ਪ੍ਰੈਸ ਕਾਨਫਰੰਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਐਨ.ਡੀ.ਪੀ. ਸਰਕਾਰ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਟੈਮਪਰੇਰੀ ਫੋਰਨ ਵਰਕਰਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਜਾ ਰਹੀ ਹੈ। ਇਸ ਦੌਰਾਨ ਬੀ.ਸੀ. ਸਰਕਾਰ 40 ਦੇ ਕਰੀਬ ਅਫਸਰ ਭਰਤੀ ਕਰਨ ਜਾ ਰਹੀ ਹੈ। ਜਿਹੜੇ ਕਿ ਫੀਲਡ 'ਚ ਜਾ ਕੇ ਜਨਤਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣਗੇ। ਇਸ ਤੋਂ ਇਲਾਵਾ ਲੀਵਿੰਗ ਕੋਸਟ ਤੇ ਘੱਟ ਤੋਂ ਘੱਟ ਵੇਜ (ਤਨਖਾਹ ਪ੍ਰਤੀ ਘੰਟੇ ਦੇ ਹਿਸਾਬ ਨਾਲ) ਦਾ ਪਾੜਾ ਕੱਢਣ ਲਈ ਸਰਕਾਰ ਵਿਸ਼ੇਸ਼ ਕਦਮ ਚੁੱਕਣ ਜਾ ਰਹੀ ਹੈ। ਕੈਨੇਡਾ ਦੇ ਬੀ.ਸੀ. ਸੂਬੇ 'ਚ ਲੀਵਿੰਗ ਕੋਸਟ 18-19 ਡਾਲਰ ਪ੍ਰਤੀ ਘੰਟਾ ਹੈ ਤੇ ਘੱਟ ਤੋਂ ਘੱਟ ਵੇਜ 13.85 ਡਾਲਰ ਹੈ। ਜਿਹੜੀ ਕਿ 1 ਜੂਨ 2019 ਤੋਂ 12.65 ਡਾਲਰ ਤੋਂ ਵਧਾ ਕੇ 13.85 ਡਾਲਰ ਕੀਤੀ ਗਈ ਹੈ ਤੇ 2021 ਤਕ ਵਧਾ ਕੇ 15.20 ਡਾਲਰ ਕਰ ਦਿੱਤੀ ਜਾਵੇਗੀ। ਜਿਸ ਨਾਲ ਮਿਨੀਮਮ ਵੇਜ ਤੇ ਲੀਵਿੰਗ ਕੋਸਟ 'ਚ ਥੋੜਾ ਫਰਕ ਰਹਿ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਲੇਬਰ ਏਮਪਲੋਏਮੈਂਟ ਐਕਟ ਤੋਂ ਇਲਾਵਾ ਹੋਰ ਵੀ ਐਕਟ ਲਿਆਂਦੇ ਜਾ ਰਹੇ ਹਨ ਜਿਸ ਨਾਲ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਟੈਮਪਰੇਰੀ ਫੋਰਨ ਵਰਕਰਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਕੁਝ ਰਾਹਤ ਮਿਲੇਗੀ। 
ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਫੈਡਰਲ ਲੈਵਲ ਦਾ ਮਸਲਾ ਹੈ। ਆਖੀਰ 'ਚ ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਸਰਕਾਰ ਨੇ ਚੋਣਾਂ ਦੌਰਾਨ ਜਿਹੜੇ ਵਾਅਦੇ ਜਨਤਾ ਨਾਲ ਕੀਤੇ ਸਨ। ਜਿਨ੍ਹਾਂ 'ਚ ਟੋਲ ਟੈਕਸ ਖਤਮ ਕਰਨਾ, ਮਿਨੀਮਮ ਵੇਜ 'ਚ ਵਾਧਾ, ਐਮ.ਐਸ.ਪੀ. ਖਤਮ ਕਰਨਾ ਆਦਿ ਵਾਅਦੇ ਪੂਰੇ ਕਰਦੇ ਹਨ ਤੇ ਰਹਿੰਦੇ ਵਾਅਦੇ ਆਉਣ ਵਾਲੇ ਸਮੇਂ 'ਚ ਪੂਰੇ ਕਰ ਦਿੱਤੇ ਜਾਣਗੇ। ਇਸ ਦੌਰਾਨ ਮਨਿਸਟਰ ਆਫ ਲੇਬਰ ਅਤੇ ਸਿਟੀਜ਼ਨ ਜਿਨੀ ਸਿਮਜ, ਰਚਨਾ ਸਿੰਘ ਐਮ.ਐਲ.ਏ. ਅਤੇ ਗਿਲਫਰਡ ਗਈਡ ਤੋਂ ਐਮ.ਐਲ.ਏ ਗੈਰੀ ਬੈਗ ਵੀ ਉਨ੍ਹਾਂ ਨਾਲ ਹਾਜ਼ਰ ਸਨ। 


KamalJeet Singh

Content Editor

Related News