ਇਮਰਾਨ ਸਰਕਾਰ ਦੇ ਖ਼ਿਲਾਫ਼ ਗੁਜਰਾਂਵਾਲਾ 'ਚ ਵੱਡੀ ਰੈਲੀ, ਨਵਾਜ਼ ਸ਼ਰੀਫ ਵੀ ਸੰਬੋਧਨ ਕਰਨਗੇ

10/16/2020 2:01:58 PM

ਇੰਟਰਨੈਸ਼ਨਲ ਡੈਸਕ: ਪਾਕਿਸਤਾਨ 'ਚ ਸ਼ੁੱਕਰਵਾਰ 16 ਅਕਤੂਬਰ ਨੂੰ ਵਿਰੋਧੀ ਪੱਖ ਦਲ ਇਮਰਾਨ ਸਰਕਾਰ ਦੇ ਖ਼ਿਲਾਫ਼ ਪਹਿਲੀ ਸੰਯੁਕਤ ਰੈਲੀ ਕਰਨ ਜਾ ਰਹੇ ਹਨ। ਇਹ ਰੈਲੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੇ ਗੁਜਰਾਂਵਾਲਾ 'ਚ ਹੋ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਇਸ 'ਚ ਸੰਬੋਧਤ ਕਰਨਗੇ। ਨਵਾਜ਼ ਸ਼ਰੀਫ ਇਸ ਰੈਲੀ ਨੂੰ ਲੰਡਨ ਤੋਂ ਵੀਡੀਓ ਕਾਂਫਰੈਸਿੰਗ ਦੇ ਰਾਹੀਂ ਸੰਬੋਧਤ ਕਰਨਗੇ। ਰੈਲੀ 'ਚ ਵਿਰੋਧੀ ਦੇ ਉਹ ਤਮਾਮ ਵੱਡੇ ਨੇਤਾ ਹਿੱਸਾ ਲੈਣਗੇ ਜੋ ਇਸ ਸਮੇਂ ਜੇਲ ਤੋਂ ਬਾਹਰ ਆਏ ਹਨ। ਮੌਲਾਨਾ ਫਜ਼ਲ-ਉਰ-ਰਹਿਮਾਨ ਦੇ ਇਲਾਵਾ ਬਿਲਾਵਲ ਭੁੱਟੋ ਜ਼ਰਦਾਰੀ, ਮਰਿਅਮ ਨਵਾਜ਼, ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਨ ਅੱਬਾਸੀ ਅਤੇ ਯੂਸੁਫ ਰਜਾ ਗਿਲਾਨੀ ਇਸ 'ਚ ਸ਼ਾਮਲ ਹੋਣਗੇ। ਵਿਰੋਧੀ ਦਲਾਂ ਦਾ ਸੰਗਠਨ ਪਾਕਿਸਤਾਨ 
ਡੈਮੋਕ੍ਰੇਟਿਕ ਫਰੰਟ (ਪੀ.ਡੀ.ਐੱਮ) ਰੈਲੀ ਕਰੇਗਾ। ਪੰਜਾਬ ਦੇ ਕਈ ਸ਼ਹਿਰਾਂ ਦੇ ਬਾਅਦ ਵਿਰੋਧੀ ਦਲ ਪੀ.ਓ.ਕੇ. ਸਿੰਧ, ਗਿਲਗਿਤ-ਬਾਲਟਿਸਤਾਨ ਅਤੇ ਕਰਾਚੀ 'ਚ ਰੈਲੀ ਕਰਨਗੇ। 
ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਹੋਣ ਵਾਲੀ ਪਹਿਲੀ ਮਹਾਰੈਲੀ ਤੋਂ ਪਹਿਲਾਂ ਲਾਹੌਰ ਅਤੇ ਪੰਜਾਬ ਪ੍ਰਾਂਤ ਦੇ ਹੋਰ ਇਲਾਕਿਆਂ 'ਚ ਵਿਰੋਧੀ ਪਾਰਟੀਆਂ ਦੇ 450 ਤੋਂ ਜ਼ਿਆਦਾ ਕਾਰਜਕਰਤਾਵਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਡਿਪੋਸਡ ਕਰਨ ਲਈ ਬਣਿਆ ਇਕ ਗਠਬੰਧਨ ਇਹ ਮਹਾਰੈਲੀ ਕਰਨ ਜਾ ਰਿਹਾ ਹੈ। ਪਹਿਲੀ ਸਰਕਾਰ ਵਿਰੋਧ ਰੈਲੀ ਸ਼ੁੱਕਰਵਾਰ ਨੂੰ ਲਾਹੌਲ ਤੋਂ ਕਰੀਬ 80 ਕਿਲੋਮੀਟਰ ਦੂਰ ਗੁਜਰਾਂਵਾਲਾ 
ਸ਼ਹਿਰ 'ਚ ਹੋਣ ਦਾ ਪ੍ਰੋਗਰਾਮ ਹੈ। ਇਸ ਦੇ ਬਾਅਦ 18 ਅਕਤੂਬਰ ਨੂੰ ਕਰਾਚੀ 'ਚ, ਕਵੇਟਾ 'ਚ 25 ਅਕਤੂਬਰ ਨੂੰ, ਪੇਸ਼ਾਵਰ 'ਚ 22 ਨਵੰਬਰ ਨੂੰ ਮੁਲਤਾਨ 'ਚ 30 ਨਵੰਬਰ ਨੂੰ ਅਤੇ ਫਿਰ 13 ਦਸੰਬਰ ਨੂੰ ਲਾਹੌਰ 'ਚ ਇਕ ਰੈਲੀ ਹੋਣ ਦਾ ਪ੍ਰੋਗਰਾਮ ਹੈ। ਵਿਰੋਧੀ ਨੇਤਾਵਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਚੁਣੇ ਗਏ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਨ ਲਈ ਸਾਰੇ ਰਾਜਨੀਤਿਕ ਅਤੇ ਲੋਕਤੰਤਰਿਕ ਵਿਕਲਪਾਂ ਦੀ ਵਰਤੋਂ ਕਰਨਗੇ। 
ਪਿਛਲੇ ਸਾਲ ਨਵੰਬਰ ਤੋਂ ਲੰਡਨ 'ਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਟਵੀਟ ਕਰਕੇ ਕਿਹਾ ਕਿ ਪੁਲਸ ਨੂੰ ਪੀ.ਡੀ.ਐੱਮ. ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਦੂਰ ਰਹਿਣਾ ਚਾਹੀਦਾ। ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਡੀ.ਐੱਮ ਨੇਤਾ ਸ਼ਾਹਿਦ ਖਾਨ ਅੱਬਾਸੀ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਪੈਦਾ ਕੀਤੀ ਗਈ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਚੱਲਦੇ ਲੋਕਾਂ ਲਈ ਆਪਣੇ ਪਰਿਵਾਰਾਂ ਦਾ ਪੇਟ ਪਾਲਨਾ ਮੁਸ਼ਕਲ ਹੋ ਰਿਹਾ ਹੈ। ਪਾਕਿਸਤਾਨ ਦੇ ਇਤਿਹਾਸ 'ਚ ਇਹ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਇਸ ਦੌਰਾਨ ਸਰਕਾਰ ਨੇ ਵਿਰੋਧੀਆਂ ਨੂੰ ਗੁਜਰਾਂਵਾਲਾ ਸਟੇਡੀਅਮ 'ਚ ਇਸ ਸ਼ਰਤ ਦੇ ਨਾਲ ਰੈਲੀ ਕਰਨ ਦੀ ਆਗਿਆ ਦੇ ਦਿੱਤੀ ਹੈ ਕਿ ਫੌਜ ਅਤੇ ਅਦਾਲਤ ਦੇ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ।

Aarti dhillon

This news is Content Editor Aarti dhillon